ਚੰਡੀਗੜ੍ਹ,12 ਜਨਵਰੀ,ਦੇਸ਼ ਕਲਿਕ ਬਿਊਰੋ:
ਪਾਣੀਪਤ ਦੇ ਬਿਚਪੜੀ ਪਿੰਡ 'ਚ ਗਲੀ ਨੰਬਰ ਚਾਰ 'ਚ ਅੱਜ ਵੀਰਵਾਰ ਸਵੇਰੇ 7 ਵਜੇ ਇਕ ਘਰ 'ਚ ਗੈਸ ਸਿਲੰਡਰ ਫਟ ਗਿਆ। ਇਸ ਨਾਲ ਅੱਗ ਲੱਗ ਗਈ ਅਤੇ ਇੱਕੋ ਪਰਿਵਾਰ ਦੇ 6 ਲੋਕਾਂ ਦੀ ਸੜ ਕੇ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਪਤੀ-ਪਤਨੀ, ਉਨ੍ਹਾਂ ਦੀਆਂ ਦੋ ਧੀਆਂ ਅਤੇ ਦੋ ਪੁੱਤਰ ਸ਼ਾਮਲ ਹਨ। ਮ੍ਰਿਤਕਾਂ ਦੀ ਪਛਾਣ ਅਬਦੁਲ ਕਰੀਮ (50), ਉਸ ਦੀ ਪਤਨੀ ਅਫਰੋਜ਼ਾ (46), ਵੱਡੀ ਬੇਟੀ ਇਸ਼ਰਤ ਖਾਤੂਨ (17), ਰੇਸ਼ਮਾ (16), ਅਬਦੁਲ ਸ਼ਕੂਰ (10) ਅਤੇ ਅਫਾਨ (7) ਵਜੋਂ ਹੋਈ ਹੈ। ਸਾਰੇ ਮ੍ਰਿਤਕ ਉੱਤਰ ਦੀਨਾਜਪੁਰ ਪੱਛਮੀ ਬੰਗਾਲ ਦੇ ਰਹਿਣ ਵਾਲੇ ਸਨ। ਇਸ ਸਮੇਂ ਉਹ ਬਧਾਵਾ ਰਾਮ ਕਲੋਨੀ, ਕੇਸੀ ਚੌਕ, ਗਲੀ ਨੰਬਰ 4 ਵਿੱਚ ਰਹਿ ਰਹੇ ਸੀ।ਘਟਨਾ ਦਾ ਪਤਾ ਲੱਗਦੇ ਹੀ ਆਸ ਪੜੋਸ ਦੇ ਲੋਕ ਇਕੱਠੇ ਹੋ ਗਏ।ਲੋਕਾਂ ਨੇ ਘਟਨਾ ਦੀ ਜਾਣਕਾਰੀ ਪੁਲਸ ਪ੍ਰਸ਼ਾਸਨ ਨੂੰ ਦਿੱਤੀ।ਪੁਲਸ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ ਅਤੇ ਅਗਲੇਰੇ ਕਾਰਜ ਸ਼ੁਰੂ ਕਰ ਦਿੱਤੇ।