Hindi English Sunday, 23 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਮਨੋਰੰਜਨ

More News

ਪਿਆਰ ਮੁਹੱਬਤਾਂ ਦੀ ਫ਼ਿਲਮ ‘ਤੇਰੇ ਲਈ’ ਲੈ ਕੇ ਆ ਰਿਹਾ ‘ਹਰੀਸ਼ ਵਰਮਾ’

Updated on Friday, November 25, 2022 14:11 PM IST

 
 –ਸੁਰਜੀਤ ਜੱਸਲ -
 
ਹਰੀਸ਼ ਵਰਮਾ ਪੰਜਾਬੀ ਸਿਨੇਮੇ ਦਾ ਇੱਕ ਨਾਮੀਂ ਅਦਾਕਾਰ ਹੈ ਜਿਸਨੇ ਰੰਗਮੰਚ ਤੋਂ ਬਾਅਦ ਫ਼ਿਲਮੀ ਪਰਦੇ ਵੱਲ ਕਦਮ ਵਧਾਉਦਿਆਂ ਆਪਣੀ ਵੱਖਰੀ ਪਛਾਣ ਬਣਾਈ। ਜਿੱਥੇ ਉਸਨੇ ਪਾਲੀਵੱਡ ਤੇ ਬਾਲੀਵੁੱਡ ਲਈ ਕੰਮ ਕੀਤਾ ਉੱਥੇ ਛੋਟੇ ਪਰਦੇ ਨਾਮਵਰ ਸੀਰੀਅਲਾਂ ਵਿੱਚ ਵੀ ਆਪਣੀ ਅਦਾਕਾਰੀ ਦੇ ਰੰਗ ਬਿਖੇਰੇ।  ਹਰੀਸ਼ ਮਰਹੂਮ ਨਾਟਕਕਾਰ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਦੇ ਸ਼ਾਗਿਰਦ ਹੈ।(MOREPIC1) ਰੰਗਮੰਚ ਤੋਂ ਬਾਅਦ ਹੀ ਉਹ ਆਪਣੀ ਕਿਸਮਤ ਅਜਮਾਉਣ ਮੁੰਬਈ ਚਲਾ ਗਿਆ ਸੀ ਜਿੱਥੇ ਆਪਣੀ ਸ਼ੁਰੂਆਤ ਟੀ ਵੀ ਸੀਰੀਅਲਾਂ ਤੋਂ ਕੀਤੀ ਸੀ। ਚਰਚਿਤ ਸੀਰੀਅਲ ‘ਨਾ ਆਨਾ ਇਸ ਦੇਸ਼ ਲਾਡੋ’ ਨਾਲ ਉਸ ਦੀ ਪਛਾਣ ਬਣੀ। 2009 ’ਚ ਆਏ ਇਸ ਸੀਰੀਅਲ ਤੋਂ ਬਾਅਦ ਉਸ ਨੂੰ 2010 ਵਿਚ ਪੰਜਾਬੀ ਫਿਲਮ ‘ਪੰਜਾਬਣ’ ’ਚ ਕੰਮ ਕਰਨ ਦਾ ਮੌਕਾ ਮਿਲਿਆ ਪਰ ਇਹ ਫਿਲਮ ਨਾ ਚੱਲੀ। ਨਾਮਵਰ ਨਿਰਦੇਸ਼ਕ ਅਨੁਰਾਗ ਸਿੰਘ ਵੱਲੋਂ 2011 ’ਚ ਬਣਾਈ ਪੰਜਾਬੀ ਫਿਲਮ ‘ਯਾਰ ਅਣਮੁੱਲੇ’ ਨੇ ਉਸ ਨੂੰ ਪੰਜਾਬੀ ਅਦਾਕਾਰ ਵਜੋਂ ਸਥਾਪਤ ਕੀਤਾ। ਇਸ ਫ਼ਿਲਮ ਨੇ ਉਸ ਨੂੰ ‘ਜੱਟ ਟਿੰਕਾ’ ਨਾਂ ਵੀ ਦਿੱਤਾ। ਅੱਜ ਵੀ ਬਹੁਤੇ ਦਰਸ਼ਕ ਉਸ ਨੂੰ ਜੱਟ ਟਿੰਕੇ ਵਜੋਂ ਹੀ ਜਾਣਦੇ ਹਨ। ਦਰਜ਼ਨਾਂ ਪੰਜਾਬੀ ਫ਼ਿਲਮਾਂ ਕਰ ਚੁੱਕਾ ਹਰੀਸ਼ ਫਿਲਮ ਦੀ ਚੋਣ ਬੜੀ ਸਮਝਦਾਰੀ ਨਾਲ ਕਰਦਾ ਹੈ। ਇਹੀ ਕਾਰਨ ਹੈ ਕਿ ਉਸ ਦੀ ਹਰ ਫਿਲਮ ’ਚ ਨਵਾਂਪਨ ਹੁੰਦਾ ਹੈ। ਉਸਦੀਆਂ ਫ਼ਿਲਮਾਂ ਨੇ ਉਸਦੇ ਕਲਾ ਜੀਵਨ ਨੂੰ ਇੱਕ ਨਵਾਂ ਮੋੜ ਦਿੱਤਾ। ‘ਬੁਰਰਾਅ, ਡੈਡੀ ਕੂਲ ਮੁੰਡੇ ਫੂਲ, ਹੈਪੀ ਗੋ ਲੱਕੀ, ਵਿਆਹ 70 ਕਿਲੋਮੀਟਰ, ਪ੍ਰੋਪਰ ਪਟੋਲਾ, ਸੂਬੇਦਾਰ ਜੁਗਿੰਦਰ ਸਿੰਘ, ਯਾਰ ਅਣਮੁੱਲੇ, ਗੋਲਕ ਬੁਗਨੀ ਬੈਂਕ ਬਟੂਆ, ਮੁੰਡਾ ਹੀ ਚਾਹੀਦਾ, ਲਾਈਏ ਜੇ ਯਾਰੀਆਂ, ਆਦਿ ਫ਼ਿਲਮਾਂ ਨਾਲ ਹਰੀਸ਼ ਵਰਮਾ ਕਲਾ ਦੇ ਖੇਤਰ ਵਿੱਚ ਕਈ ਕਦਮ ਅੱਗੇ ਵਧਿਆ।
ਹੁਣ ਹਰੀਸ਼ ਵਰਮਾ ਆਪਣੀ ਰੁਮਾਂਟਿਕ ਫ਼ਿਲਮ ‘ਤੇਰੇ ਲਈ’ ਨਾਲ ਪੰਜਾਬੀ ਪਰਦੇ ‘ਤੇ ਮੁੜ ਹਾਜ਼ਰ ਹੋ ਰਿਹਾ ਹੈ ਜਿਸ ਵਿੱਚ ਮਰਹੂਮ ਗਾਇਕ ਰਾਜ ਬਰਾੜ ਦੀ ਧੀ ਸਵਿਤਾਜ ਬਰਾੜ ਉਸਦੀ ਨਾਇਕਾ ਬਣੀ ਹੈ। ਜ਼ਿਕਰਯੋਗ ਹੈ ਕਿ ਦੋਵੇਂ ਪਹਿਲੀ ਵਾਰ ਇਕੱਠੇ ਪਰਦੇ ‘ਤੇ ਨਜ਼ਰ ਆਉਣਗੇ। ਅਮਿਤ ਪ੍ਰਾਸ਼ਰ ਦੀ ਡਾਇਰੈਕਟ ਕੀਤੀ ਇਸ ਫ਼ਿਲਮ ਦੀ ਕਹਾਣੀ ਕ੍ਰਿਸ਼ਨਾ ਦਾਪੁਤ ਨੇ ਲਿਖੀ ਹੈ। ਹਰੀਸ ਵਰਮਾ ਨੇ ਦੱਸਿਆ ਕਿ ਇਹ ਫ਼ਿਲਮ ਇੱਕ ਵੱਖਰੇ ਕਿਸਮ ਦੀ ਪ੍ਰੇਮ ਕਹਾਣੀ ਹੈ ਉਸਨੇ ਇਸ ਵਿੱਚ ਅਮਰੀਕ ਨਾਂ ਦੇ ਨੌਜਵਾਨ  ਦਾ ਕਿਰਦਾਰ ਨਿਭਾਇਆ ਹੈ। ਅਮਰੀਕ ਆਪਣੀ ਜ਼ਿੰਦਗੀ ਸ਼ਾਨਦਾਰ ਤਰੀਕੇ ਨਾਲ ਜਿਓ ਰਿਹਾ ਹੈ। ਉਸਦੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਉਦੋਂ ਆਉਂਦਾ ਹੈ ਜਦੋਂ ਉਸਦੀ ਜ਼ਿੰਦਗੀ ਵਿੱਚ ਫ਼ਿਲਮ ਦੀ ਨਾਇਕਾ ‘ਸੰਯੋਗ’ ਆਉਂਦੀ ਹੈ। ਹਰੀਸ਼ ਮੁਤਾਬਿਕ ਇਹ ਫ਼ਿਲਮ ਇਕ ਖ਼ੂਬਸੂਰਤ ਪ੍ਰੇਮ ਕਹਾਣੀ ਹੈ। ਦਰਸ਼ਕ ਉਸਦੀ ਅਤੇ ਸਵਿਤਾਜ ਬਰਾੜ ਦੀ ਜੋੜੀ ਨੂੰ ਭਰਪੂਰ ਪਿਆਰ ਦੇਣਗੇ।
ਧਮਕ ਮੀਡੀਆ ਹਾਊਸ, ਫਰੂਟ ਯਾਟ ਇੰਟਰਟੇਨਮੈਂਟ, ਖਰੌਰ ਫਿਲਮਸ ਅਤੇ ਰਾਹੁਲ ਸ਼ਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫਿਲਮ ਵਿੱਚ ਹਰੀਸ਼ ਤੇ ਸਵਿਤਾਜ ਬਰਾੜ ਨਾਲ ਨਿਰਮਲ ਰਿਸ਼ੀ, ਅੰਮ੍ਰਿਤ ਅੰਬੀ, ਭੂਮਿਕਾ ਸ਼ਰਮਾ, ਸੀਮਾ ਕੌਸ਼ਲ, ਨਿਸ਼ਾ ਬਾਨੋ, ਜਰਨੈਲ ਸਿੰਘ, ਸੁਖਵਿੰਦਰ ਰਾਜ ਤੇ ਰਾਜ ਧਾਲੀਵਾਲ ਸਮੇਤ ਰੰਗ-ਮੰਚ ਦੇ ਕਈ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ।  ਫ਼ਿਲਮ ਦੇ ਨਿਰਮਾਤਾ ਧੀਰਜ ਅਰੋੜਾ ਅਤੇ ਸਹਿ ਨਿਰਮਾਤਾ ਡਿੰਪਲ ਖਰੌਰ, ਅਭੈਦੀਪ ਸਿੰਘ ਮੁਤੀ ਅਤੇ ਰਾਹੁਲ ਸ਼ਰਮਾ ਹਨ। ਇਸ ਫ਼ਿਲਮ ਦਾ ਸੰਗੀਤ ਗੋਲ਼ਡ ਬੁਆਏ, ਏ ਆਰ ਦੀਪ, ਜੱਸੀ ਕਟਿਆਲ ਅਤੇ ਯੇ ਪਰੂਫ ਨੇ ਤਿਆਰ ਕੀਤਾ ਹੈ। ਇਸ ਦੇ ਗੀਤ ਨਿਰਮਾਨ , ਮਨਿੰਦਰ ਕੈਲੇ ਅਤੇ ਜੱਗੀ ਜਾਗੋਵਾਲ ਨੇ ਲਿਖੇ ਹਨ, ਜਿੰਨਾ ਨੂੰ ਨਾਮੀਂ ਗਾਇਕਾਂ ਨੇ ਆਵਾਜ਼ ਦਿੱਤੀ ਹੈ। 9 ਦਸੰਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਤੋਂ ਪੰਜਾਬੀ ਸਿਨਮੇ ਨੂੰ ਬਹੁਤ ਆਸਾਂ ਹਨ।
                                   –ਸੁਰਜੀਤ ਜੱਸਲ 9814607737
 
 

ਵੀਡੀਓ

ਹੋਰ
Have something to say? Post your comment
X