ਚੰਡੀਗੜ੍ਹ, 17 ਨਵੰਬਰ, ਦੇਸ਼ ਕਲਿੱਕ ਬਿਓਰੋ :
ਪੰਜਾਬੀ ਫਿਲਮ ਇੰਡਸਟਰੀ ਉਤੇ ਕਿਸੇ ਸਮੇਂ ਰਾਜ ਕਰਨ ਵਾਲੀ ਮਸ਼ਹੂਰ ਪੰਜਾਬੀ ਅਦਾਕਾਰਾ ਦਲਜੀਤ ਕੌਰ ਦਾ ਅੱਜ ਦੇਹਾਂਤ ਹੋ ਗਿਆ। ਅਦਾਕਾਰਾ ਦਲਜੀਤ ਕੋਰ ਨੇ ਕਸਬਾ ਸੁਧਾਰ ਬਾਜ਼ਾਰ ’ਚ ਆਖਰੀ ਸ਼ਾਹ ਲਏ। 69 ਸਾਲਾ ਦਲਜੀਤ ਕੌਰ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਦਲਜੀਤ ਕੌਰ ਨੇ ਜਿੱਥੇ ਪੰਜਾਬੀ ਹਿੱਟ ਫਿਲਮਾਂ ਵਿੱਚ ਅਹਿਮ ਭੂਮਿਕਾ ਨਿਭਾਈ ਉਥੇ ਉਨ੍ਹਾਂ ਹਿੰਦੀ ਫਿਲਮਾਂ ਵਿੱਚ ਵੀ ਕੰਮ ਕੀਤਾ। ਉਨ੍ਹਾਂ ਵੱਲੋਂ 70 ਤੋਂ ਵੱਧ ਪੰਜਾਬੀ ਅਤੇ 10 ਤੋਂ ਜ਼ਿਆਦਾ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਗਿਆ। ਦਿੱਲੀ ਦੇ ਲੇਡੀ ਸ਼੍ਰੀ ਰਾਮ ਕਾਲਜ ਗ੍ਰੈਜੂਏਟ ਦਲਜੀਤ ਕੌਰ ਨੇ ਪੁਣੇ ਫਿਲਮ ਇੰਸਟੀਚਿਊਟ ਤੋਂ ਅਦਾਕਾਰੀ ਦੀ ਸ਼ੁਰੂਆਤ ਕੀਤੀ। 1976 'ਚ ਉਨ੍ਹਾਂ ਦੀ ਪਹਿਲੀ ਫਿਲਮ ਦਾਜ ਰਿਲੀਜ਼ ਹੋਈ। ਉਨ੍ਹਾਂ ਸੁਪਰਹਿੱਟ ਪੰਜਾਬੀ ਫਿਲਮ ਪੁੱਤ ਜੱਟਾਂ ਦੇ, ਮਾਮਲਾ ਗੜਬੜ ਹੈ, ਸਰਪੰਚ, ਕੀ ਬਣੂ ਦੁਨੀਆ ਦਾ ਤੇ ਪਟੋਲਾ 'ਚ ਹੀਰੋਇਨ ਦੀ ਭੂਮਿਕਾ ਨਿਭਾਈ।