ਨਵੀਂ ਦਿੱਲੀ, 11 ਨਵੰਬਰ, ਦੇਸ਼ ਕਲਿੱਕ ਬਿਓਰੋ :
ਟੀਵੀ ਜਗਤ ਦੇ ਮਸ਼ਹੂਰ ਅਦਾਕਾਰ ਸਿਧਾਂਤ ਸੂਰਿਆਵੰਸ਼ੀ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸਿਧਾਂਤ ਸੂਰਿਆਵੰਸ਼ੀ ਨੂੰ ਜਿੰਮ ਵਿੱਚ ਵਰਕਆਊਟ ਕਰਨ ਸਮੇਂ ਦਿਲ ਦਾ ਦੌਰ ਪੈ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਦਿਲ ਦਾ ਦੌਰਾ ਪੈਣ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਮ੍ਰਿਤਕ ਕਰਾਰ ਦੇ ਦਿੱਤਾ। 46 ਸਾਲਾ ਸਿਧਾਂਤ ਸੂਰਿਆਵੰਸ਼ੀ ਨੇ ਟੀਵੀ ਚੈਨਲਾਂ ਉਤੇ ਕਈ ਮਸ਼ਹੂਰ ਸੀਰੀਅਲਾਂ ਵਿੱਚ ਕੰਮ ਕੀਤਾ।