ਚੰਡੀਗੜ੍ਹ: 6 ਨਵੰਬਰ, ਦੇਸ਼ ਕਲਿੱਕ ਬਿਓਰੋ
ਹਰਿਆਣਾ ਦੀ ਆਦਮਪੁਰ ਜ਼ਿਮਨੀ ਚੋਣ ਵਿੱਚ ਭਾਜਪਾ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਭਵਿਆ ਬਿਸ਼ਨੋਈ 16 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤੇ ਹਨ ਤੇ ਕਾਂਗਰਸ ਦੂਜੇ ਨੰਬਰ ‘ਤੇ ਰਹੀ ਹੈ। ਭਾਜਪਾ ਦੇ ਭਵਿਆ ਵਿਸ਼ਨੋਈ ਨੂੰ 67376 ਵੋਟਾਂ ਪਈਆਂ ਜਦੋਂ ਕਿ ਕਾਂਗਰਸ ਦੇ ਜੈ ਪ੍ਰਕਾਸ਼ ਨੂੰ 51662 ਵੋਟਾਂ ਪਈਆਂ।