- - ਸੁਰਜੀਤ ਜੱਸਲ-
ਗੁਰਮੀਤ ਸਾਜਨ ਪੰਜਾਬੀ ਰੰਗਮੰਚ ਤੇ ਫ਼ਿਲਮਾਂ ਦਾ ਪੁਰਾਣਾ ਕਲਾਕਾਰ ਹੈ ਜਿਸਨੇ ਆਪਣੀ ਪਰਪੱਕ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਖ਼ਾਸ ਥਾਂ ਬਣਾਈ ਹੈ। ਬਾਲੀਵੁੱਡ ਤੇ ਪਾਲੀਵੁੱਡ ਦਾ ਇਹ ਨਾਮੀਂ ਅਦਾਕਾਰ ਬਤੌਰ ਲੇਖਕ ਨਿਰਦੇਸ਼ਕ ਵੀ ਅਨੇਕਾਂ ਯਾਦਗਰੀ ਛੋਟੀਆਂ-ਵੱਡੀਆਂ ਫ਼ਿਲਮਾਂ ਪੰਜਾਬੀ ਸਿਨਮੇ ਦੀ ਝੋਲੀ ਪਾ ਚੁੱਕਾ ਹੈ।(MOREPIC1) ਟੈਲੀ ਫ਼ਿਲਮਾਂ ਦੇ ਦੌਰ ਵਿੱਚ ਗੁਰਮੀਤ ਸਾਜਨ ਨੇ ਮਨਜੀਤ ਸਿੰਘ ਟੋਨੀ ਨਾਲ ਮਿਲ ਕੇ ਬਤੌਰ ਲੇਖਕ, ਨਿਰਮਾਤਾ-ਨਿਰਦੇਸ਼ਕ ਅਨੇਕਾਂ ਕਾਮੇਡੀ ਤੇ ਸਮਾਜਿਕ ਵਿਸ਼ੇ ਦੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ। ਪਿਛਲੇ ਸਮਿਆਂ ਦੌਰਾਨ ਉਸਨੇ ‘ਕੁੜਮਾਈਆਂ’ ਅਤੇ ‘ਤੂੰ ਮੇਰਾ ਕੀ ਲੱਗਦਾ ’ ਫ਼ਿਲਮਾਂ ਵੀ ਬਣਾਈਆਂ ਜਿਸਨੂੰ ਦਰਸ਼ਕਾ ਨੇ ਬੇਹੱਦ ਪਿਆਰ ਦਿੱਤਾ। ਜ਼ਿਕਰਯੋਗ ਹੈ ਕਿ ਗੁਰਮੀਤ ਸਾਜਨ ਤੇ ਮਨਜੀਤ ਟੋਨੀ ਹੁਣ ਆਪਣੀ ਇੱਕ ਹੋਰ ਨਵੀਂ ਫ਼ਿਲਮ ‘ਵਿੱਚ ਬੋਲੂੰਗਾਂ ਤੇਰੇ ਲੈ ਕੇ ਆ ਰਿਹਾ ਹੈ।।
14 ਅਕਤੂਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਵਿਚ ਰਵਿੰਦਰ ਗਰੇਵਾਲ, ਮੋਲੀਨਾ ਸੋਢੀ, ਜਿੰਮੀ ਸ਼ਰਮਾਂ, ਗੁਰਮੀਤ ਸਾਜਨ,ਨਿਸ਼ਾ ਬਾਨੋ, ਅਨੀਤਾ ਮੀਤ, ਸੁੱਖੀ ਚਾਹਲ, ਮਨਜੀਤ ਮਨੀ, ਮਲਕੀਤ ਰੌਣੀ, ਪਰਮਿੰਦਰ ਕੌਰ ਗਿੱਲ, ਦਿਲਾਵਰ ਸਿੱਧੂ, ਸੁਖਦੇਵ ਬਰਨਾਲਾ, ਅੰਮ੍ਰਿਤਪਾਲ ਸਿੰਘ ਬਿੱਲਾ, ਸਤਿੰਦਰ ਕੌਰ, ਗੁਰਪ੍ਰੀਤ ਤੋਤੀ, ਜੱਸੀ ਮਾਨ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।ਇਸ ਫ਼ਿਲਮ ਸਬੰਧੀ ਗੱਲਬਾਤ ਕਰਦਿਆ ਗੁਰਮੀਤ ਸਾਜਨ ਨੇ ਦੱਸਿਆ ਕਿ ਭੂਤਾਂ ਪ੍ਰੇਤਾਂ ਦੀਆਂ ਫ਼ਿਲਮਾਂ ਤਾਂ ਪਹਿਲਾਂ ਵੀ ਬਹੁਤ ਬਣੀਆਂ ਹਨ ਪਰ ਇਸ ਫ਼ਿਲਮ ਵੱਖਰੀ ਕਿਸਮ ਦੀ ਹੋਵੇਗੀ। ਇਸ ਫ਼ਿਲਮ ਵਿੱਚ ਰਵਿੰਦਰ ਗਰੇਵਾਲ ਨੇ ਇੱਕ ਭੂਤ ਦਾ ਕਿਰਦਾਰ ਨਿਭਾਇਆ ਹੈ ਜਿਸਦੇ ਆਲੇ ਦੁਆਲੇ ਸਾਰੀ ਫ਼ਿਲਮ ਘੁੰਮਦੀ ਹੈ। ਦਰਸ਼ਕ ਇਸ ਫ਼ਿਲਮ ਰਾਹੀਂ ਵੇਖਣਗੇ ਕਿ ਕਿਵੇਂ ਇੱਕ ਭੂਤ ਦੇ ਸਿਰ ’ਤੇ ‘ਪਿਆਰ ਦਾ ਭੂਤ’ ਸਵਾਰ ਹੁੰਦਾ ਹੈ। ਇਹ ਪਹਿਲੀ ਭੂਤਾਂ ਵਾਲੀ ਫ਼ਿਲਮ ਹੈ ਜੋ ਦਰਸ਼ਕਾਂ ਨੂੰ ਡਰਾਉਣ ਦੀ ਵਜਾਏ ਹਸਾਵੇਗੀ। ਇਹ ਫ਼ਿਲਮ ਹਰ ਉਮਰ ਦੇ ਦਰਸ਼ਕ ਦਾ ਮਨੋਰੰਜਨ ਕਰੇਗੀ। ਫ਼ਿਲਮ ਦੀ ਕਹਾਣੀ ਦੇ ਨਾਲ ਨਾਲ ਗੀਤ ਸੰਗੀਤ ਵੀ ਬਹੁਤ ਖੂਬਸੁਰਤ ਹੈ। ਇਸ ਫ਼ਿਲਮ ਨੂੰ ਆਧੁਨਿਕ ਤਕਨੀਕ ਰਾਹੀਂ ਫ਼ਿਲਮਾਇਆ ਗਿਆ ਹੈ। ਗੋਇਲ ਮਿਊਜ਼ਿਕ ਦੀ ਪੇਸ਼ਕਸ਼ ਤੇ ਵਿੰਨਰ ਫ਼ਿਲਮਜ਼ ਦੇ ਬੈਨਰ ਹੇਠ ਬਣੀ ਲੇਖਕ ਨਿਰਦੇਸ਼ਕ ਗੁਰਮੀਤ ਸਾਜਨ ਤੇ ਮਨਜੀਤ ਸਿੰਘ ਟੋਨੀ ਦੀ ਇਹ ਫ਼ਿਲਮ 14 ਅਕਤੂਬਰ ਨੂੰ ਦੇਸ਼ ਵਿਦੇਸ਼ਾਂ ਵਿਚ ਰਿਲੀਜ਼ ਹੋ ਰਹੀ ਇਸ ਫ਼ਿਲਮ ਦਾ ਨਿਰਮਾਣ ਗੋਇਲ ਮਿਊਜ਼ਿਕ ਅਤੇ ਮਨਜੀਤ ਸਿੰਘ ਟੋਨੀ ਤੇ ਗੁੁਰਮੀਤ ਸਾਜਨ ਨੇ ਮਿਲ ਕੇ ਕੀਤਾ ਹੈ। ਜਿਸਦੇ ਸਹਿ ਨਿਰਮਾਤਾ ਬਾਗੀ ਸੰਧੂ ਰੁੜਕਾ ਕਲਾ(ਯੂ ਕੇ), ਗੁਰਮੀਤ ਫੋਟੋਜਨਿਕ ਤੇ ਪਰਵਿੰਦਰ ਬਤਰਾ ਹਨ।