-ਸੁਰਜੀਤ ਜੱਸਲ-
ਮੌਜੂਦਾ ਦੌਰ ਦੇ ਗਾਇਕੀ ਪ੍ਰਧਾਨ ਸਿਨਮੇ ਵਿੱਚ ਬਹੁਤੇ ਗਾਇਕ ਨਾਇਕ ਬਣਕੇ ਉੱਭਰੇ ਹਨ ਪ੍ਰੰਤੂ ਕੁਝ ਨਾਇਕ ਅਜਿਹੇ ਵੀ ਹਨ ਜੋ ਇੰਨ੍ਹਾਂ ਗਾਇਕਾਂ ਦੇ ਹੀ ਗੀਤਾਂ ਵਿੱਚ ਅਦਾਕਾਰੀ ਕਰਕੇ ਸਟਾਰ ਕਲਾਕਾਰ ਬਣੇ। ਅਜਿਹੇ ਅਦਾਕਾਰਾਂ ਚੋਂ ਇੱਕ ਨਾਂ ਹੈ ਜਿੰਮੀ ਸ਼ਰਮਾਂ ...ਜੋ ਪਿਛਲੇ ਦੋ ਦਹਾਕਿਆਂ ਤੋਂ ਮਿਊਜ਼ਿਕ ਵੀਡਿਓਜ਼ ਖੇਤਰ ਦਾ ਇੱਕ ਜਾਣਿਆ ਪਛਾਣਿਆ ਚਿਹਰਾ ਹੈ।(MOREPIC1) ਇਸੇ ਪਛਾਣ ਨੇ ਜਿੰਮੀ ਸ਼ਰਮਾਂ ਨੂੰ ਪੰਜਾਬੀ ਫ਼ਿਲਮਾਂ ਨਾਲ ਜੋੜਿਆ ਜੋ ਬਤੌਰ ਨਾਇਕ ਇੱਕ ਦਰਜਨ ਦੇ ਕਰੀਬ ਫ਼ਿਲਮਾਂ ਕਰਕੇ ਚੁੱਕਿਆ ਹੈ। ਕੁਝ ਸਾਲ ਦੇ ਵਕਫ਼ੇ ਬਾਅਦ ਜਿੰਮੀ ਸ਼ਰਮਾਂ ਇੰਨ੍ਹੀ ਦਿਨੀਂ ਆਪਣੀ ਨਵੀਂ ਫ਼ਿਲਮ ‘ਵਿੱਚ ਬੋਲੂੰਗਾ ਤੇਰੇ’ ਨਾਲ ਮੁੜ ਸਰਗਰਮ ਹੋਇਆ ਹੈ।
ਗੋਇਲ ਮਿਊਜ਼ਿਕ ਦੀ ਪੇਸ਼ਕਸ਼ ਤੇ ਵਿੰਨਰ ਫ਼ਿਲਮਜ਼ ਦੇ ਬੈਨਰ ਹੇਠ ਬਣੀ ਲੇਖਕ ਨਿਰਦੇਸ਼ਕ ਗੁਰਮੀਤ ਸਾਜਨ ਤੇ ਮਨਜੀਤ ਸਿੰਘ ਟੋਨੀ ਦੀ ਇਹ ਫ਼ਿਲਮ ਬਾਰੇ ਜਿੰਮੀ ਸ਼ਰਮਾ ਨੇ ਦੱਸਿਆ ਕਿ ਇਹ ਫ਼ਿਲਮ ਕਾਮੇਡੀ, ਰੁਮਾਂਸ ਤੇ ਟਰੈਜਡੀ ਅਧਾਰਤ ਮਨੋਰੰਜਨ ਭਰਪੂਰ ਕਹਾਣੀ ਹੈ ਜਿਸ ਵਿੱਚ ਬਤੌਰ ਨਾਇਕ ਉਸਨੇ ਪਟਵਾਰੀ ਦਾ ਕਿਰਦਾਰ ਨਿਭਾਇਆ ਹੈ ਜੋ ਫ਼ਿਲਮ ਦੀ ਨਾਇਕਾ ਨੂੰ ਪਿਆਰ ਕਰਦਾ ਹੈ। ਇਸ ਫ਼ਿਲਮ ਵਿੱਚ ਰਵਿੰਦਰ ਗਰੇਵਾਲ ਨੇ ਇੱਕ ਭੂਤ ਦਾ ਕਿਰਦਾਰ ਨਿਭਾਇਆ ਹੈ ਜਿਸਦੇ ਆਲੇ ਦੁਆਲੇ ਸਾਰੀ ਫ਼ਿਲਮ ਘੁੰਮਦੀ ਹੈ। ਦਰਸ਼ਕ ਇਸ ਫ਼ਿਲਮ ਰਾਹੀਂ ਵੇਖਣਗੇ ਕਿ ਕਿਵੇਂ ਇੱਕ ਭੂਤ ਦੇ ਸਿਰ ’ਤੇ ‘ਪਿਆਰ ਦਾ ਭੂਤ’ ਸਵਾਰ ਹੁੰਦਾ ਹੈ। ਇਹ ਪਹਿਲੀ ਭੂਤਾਂ ਵਾਲੀ ਫ਼ਿਲਮ ਹੈ ਜੋ ਦਰਸ਼ਕਾਂ ਨੂੰ ਡਰਾਉਣ ਦੀ ਵਜਾਏ ਹਸਾਵੇਗੀ। ਇਹ ਫ਼ਿਲਮ ਹਰ ਉਮਰ ਦੇ ਦਰਸ਼ਕ ਦਾ ਮਨੋਰੰਜਨ ਕਰੇਗੀ। ਫ਼ਿਲਮ ਦੀ ਕਹਾਣੀ ਦੇ ਨਾਲ ਨਾਲ ਗੀਤ ਸੰਗੀਤ ਵੀ ਬਹੁਤ ਖੂਬਸੁਰਤ ਹੈ। ਇਸ ਫ਼ਿਲਮ ਵਿਚ ਰਵਿੰਦਰ ਗਰੇਵਾਲ, ਮੋਲੀਨਾ ਸੋਢੀ, ਜਿੰਮੀ ਸ਼ਰਮਾਂ, ਗੁਰਮੀਤ ਸਾਜਨ,ਨਿਸ਼ਾ ਬਾਨੋ, ਅਨੀਤਾ ਮੀਤ, ਸੁੱਖੀ ਚਾਹਲ, ਮਨਜੀਤ ਮਨੀ, ਮਲਕੀਤ ਰੌਣੀ, ਪਰਮਿੰਦਰ ਕੌਰ ਗਿੱਲ, ਦਿਲਾਵਰ ਸਿੱਧੂ, ਸੁਖਦੇਵ ਬਰਨਾਲਾ, ਅੰਮ੍ਰਿਤਪਾਲ ਸਿੰਘ ਬਿੱਲਾ, ਸਤਿੰਦਰ ਕੌਰ, ਗੁਰਪ੍ਰੀਤ ਤੋਤੀ, ਜੱਸੀ ਮਾਨ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। 14 ਅਕਤੂਬਰ ਨੂੰ ਰਿਲੀਜ਼ ਹੋ ਰਹੀ ਇਹ ਪੰਜਾਬੀ ਸਿਨਮੇ ਨੂੰ ਇੱਕ ਨਵਾਂ ਮੋੜ ਦੇਵੇਗੀ।
ਲੁਧਿਆਣਾ ਵਾਸੀ ਜਿੰਮੀ ਸ਼ਰਮਾ ਨੇ ਦੱਸਿਆ ਕਿ ਕਲਾ ਨਾਲ ਉਸਨੂੰ ਬਚਪਨ ਤੋਂ ਹੀ ਲਗਾਓ ਸੀ। ਬਾਡੀ ਬਿਲਡਰ ਬਣਦਾ ਬਣਦਾ ਉਹ ਅਚਾਨਕ ਮਾਡਲਿੰਗ ਵੱਲ ਆ ਗਿਆ। 500 ਤੋਂ ਵੱਧ ਗੀਤਾਂ ਵਿੱਚ ਅਦਾਕਾਰੀ ਕਰ ਚੁੱਕਿਆ ਜਿੰਮੀ ਸ਼ਰਮਾ 10 ਤੋਂ ਵੱਧ ਫ਼ਿਲਮਾਂ ਹੀਰੋ ਵਜੋਂ ਕਰ ਚੁੱਕਾ ਹੈ। ਉਸਨੇ ‘ ਮਰ ਜਾਵਾਂ ਗੁੜ ਖਾ ਕੇ, ਰਹੇ ਚੜ੍ਹਦੀਕਲਾ ਪੰਜਾਬ ਦੀ, ਪਿੰਕੀ ਮੋਗੇ ਵਾਲੀ 2, 25 ਕਿੱਲੇ, ਓਏ ਹੋਏ ਪਿਆਰ ਹੋ ਗਿਆ’ ਆਦਿ ਸਮੇਤ ਤਿੰਨ ਹਿੰਦੀ ਫ਼ਿਲਮਾਂ ‘ਏਕ ਕਹਾਣੀ ਜੂਲੀ ਕੀ, ਹਿੰਡਨ ਸਟਰਾਈਕ,ਰਕਤਧਾਰ’ ਵੀ ਕੀਤੀਆਂ। ਗੀਤਾਂ ਦੀ ਗੱਲ ਕਰੀਏ ਤਾਂ ‘ ਅਜੇ ਸਫ਼ਾਰੀ ਸਮਝ ਸੋਹਣੀਏ 5911 ਨੂੰ( ਸੁਰਜੀਤ ਭੁੱਲਰ) ਡਾਂਗ ਵਰਗਿਆ ਯਾਰਾ, ਦੁੱਖ ਵਿਛੜੀ ਦਾ (ਧਰਮਪ੍ਰੀਤ), ਤੈਨੂੰ ਰੱਜ ਕੇ ਰਵਾਂਵਾਂ ਕਿਤੇ ਟੱਕਰੇ ਜੇ ਕੱਲਾ( ਜਸਵਿੰਦਰ ਬਰਾੜ), ਰੰਗਲੀ ਕੋਠੀ ( ਅਮਰ ਅਰਸ਼ੀ) ਚੁੰਘਦੇ ਆ ਬੂਰੀਆਂ ਤੇ ਖੇਡਦੇ ਕਬੱਡੀਆਂ( ਪ੍ਰੀਤ ਬਰਾੜ) ਛੁੱਟੀਆਂ (ਜਸ਼ਨਦੀਪ) ਕਰ ਲਿਆ ਜਿੰਮ ਜੁਆਇਨ(ਮਿਸ ਪੂਜਾ-ਜਤਿੰਦਰ ਗਿੱਲ) ਡੋਰੀਆ( ਸਾਬਰ ਕੋਟੀ) ਕੈਂਠੇ ਵਾਲਾ ਧਾਰ ਕੱਢਦਾ( ਮਲਿਕਾ ਜੋਤੀ) ਗੱਲ ਚੱਕਲੀ ਮੁੰਡਿਆ ਨੇ( ਗੁਰਲੇਜ਼ ਅਖ਼ਤਰ) ਗੀਤਾਂ ਜ਼ਰੀਏ ਜਿੰਮੀ ਦਾ ਚਿਹਰਾ ਅੱਜ ਵੀ ਲੋਕਾਂ ਵਿੱਚ ਹਰਮਨ ਪਿਆਰਾ ਹੈ। ਜਿੰਮੀ ਦਾ ਕਹਿਣਾ ਹੈ ਕਿ ਉਹ ਫ਼ਿਲਮਾਂ ਦੇ ਨਾਲ ਨਾਲ ਗੀਤਾਂ ਵਿੱਚ ਵੀ ਕੰਮ ਕਰਦਾ ਰਹੇਗਾ ਕਿਊਂਕਿ ਗੀਤਾਂ ਨਾਲ ਹੀ ਉਸਦੀ ਮੁੱਢਲੀ ਪਛਾਣ ਬਣੀ ਹੈ। ਭਵਿੱਖ ਵਿੱਚ ਉਸਦੀਆਂ ਦੋ ਪੰਜਾਬੀ ਫ਼ਿਲਮਾਂ ਅਤੇ ਇੱਕ ਵੈੱਬ ਸ਼ੀਰਜ਼ ਵੀ ਆ ਰਹੀ ਹੈ। ਫ਼ਿਲਮ ‘ਵਿੱਚ ਬੋਲੂੰਗਾ ਤੇਰੇ’ ਤੋਂ ਜਿੰਮੀ ਨੂੰ ਭਰਪੂਰ ਆਸਾਂ ਹਨ। 14 ਅਕਤੂਬਰ ਨੂੰ ਦੇਸ਼ ਵਿਦੇਸ਼ਾਂ ਵਿਚ ਰਿਲੀਜ਼ ਹੋ ਰਹੀ ਇਸ ਫ਼ਿਲਮ ਦਾ ਨਿਰਮਾਣ ਗੋਇਲ ਮਿਊਜ਼ਿਕ ਅਤੇ ਮਨਜੀਤ ਸਿੰਘ ਟੋਨੀ ਤੇ ਗੁੁਰਮੀਤ ਸਾਜਨ ਨੇ ਮਿਲ ਕੇ ਕੀਤਾ ਹੈ। ਜਿਸਦੇ ਸਹਿ ਨਿਰਮਾਤਾ ਬਾਗੀ ਸੰਧੂ ਰੁੜਕਾ ਕਲਾ (ਯੂ ਕੇ), ਗੁਰਮੀਤ ਫੋਟੋਜਨਿਕ ਤੇ ਪਰਵਿੰਦਰ ਬਤਰਾ ਹਨ। ਇਸ ਦੇ ਗੀਤ ਅਤੇ ਟਰੇਲਰ ਦਰਸ਼ਕਾਂ ਦੀ ਪਹਿਲਾਂ ਹੀ ਪਸੰਦ ਬਣੇ ਹੋਏ ਹਨ।
ਸੰਪਰਕ: 9814607737