ਮੁੰਬਈ, 7 ਅਕਤੂਬਰ, ਦੇਸ਼ ਕਲਿਕ ਬਿਊਰੋ:
ਅਦਾਕਾਰ ਅਰੁਣ ਬਾਲੀ (79) ਦਾ ਅੱਜ ਸ਼ੁੱਕਰਵਾਰ ਨੂੰ ਮੁੰਬਈ ਵਿੱਚ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਪਰਿਵਾਰ ਮੁਤਾਬਕ ਉਹ ਨਿਊਰੋਮਸਕੁਲਰ ਬਿਮਾਰੀ ਨਾਲ ਜੂਝ ਰਹੇ ਸੀ। ਇਸ ਕਾਰਨ ਉਨ੍ਹਾਂ ਨੂੰ ਬੋਲਣ ‘ਚ ਮੁਸ਼ਕਲ ਹੋ ਰਹੀ ਸੀ।ਅਰੁਣ ਦਾ ਜਨਮ 1942 ਵਿੱਚ ਲਾਹੌਰ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 90 ਦੇ ਦਹਾਕੇ 'ਚ ਕੀਤੀ ਸੀ। ਅਰੁਣ ਨੇ ਰਾਜੂ ਬਨ ਗਿਆ ਜੈਂਟਲਮੈਨ, ਖਲਨਾਇਕ, ਫੂਲ ਔਰ ਅੰਗਾਰੇ, ਆ ਗਲੇ ਲਗ ਜਾ, ਪੁਲਿਸ ਵਾਲਾ ਗੁੰਡਾ, ਸਬਸੇ ਵੜਾ ਖਿਲਾੜੀ, ਸੱਤਿਆ, ਹੇ ਰਾਮ, ਓਮ ਜੈ ਜਗਦੀਸ਼, ਲੱਗੇ ਰਹੋ ਮੁੰਨਾ ਭਾਈ, ਬਰਫੀ, ਏਅਰਲਿਫਟ, ਰੇਡੀ, ਬਾਗੀ 2, ਕੇਦਾਰਨਾਥ ਤੇ ਪਾਨੀ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਉਹ ਕਈ ਟੀਵੀ ਸੀਰੀਅਲਾਂ ਵਿੱਚ ਵੀ ਨਜ਼ਰ ਆ ਚੁੱਕੇ ਹਨ।