ਨਾਟਿਅਮ ਟੀਮ ਲਈ ਅਰਜਿਤ ਗੋਇਲ ਵੱਲੋਂ ਇੱਕ ਲੱਖ ਰੁਪੱਏ ਅਤੇ ਅਸ਼ੋਕ ਕਾਂਸਲ ਵੱਲੋਂ 51 ਹਜ਼ਾਰ ਦੀ ਵਿੱਤੀ ਮੱਦਦ ਦਾ ਐਲਾਨ
ਬਠਿੰਡਾ, 4 ਅਕਤੂਬਰ , ਦੇਸ਼ ਕਲਿੱਕ ਬਿਓਰੋ
ਨਾਟਿਅਮ ਪੰਜਾਬ ਵੱਲੋਂ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਪੰਜਾਬ ਸੰਗੀਤ ਨਾਟਕ ਅਕਾਦਮੀ, ਹਰਿਆਣਾ ਕਲਾ ਪ੍ਰੀਸ਼ਦ ਅਤੇ ਸੰਗੀਤ ਨਾਟਕ ਅਕਾਦਮੀ ਦੇ ਸਾਂਝੇ ਸਹਿਯੋਗ ਨਾਲ ਬਠਿੰਡਾ ਦੇ ਐਮਅਰਐਸਪੀਟੀਯੂ ਕੈਂਪਸ ਵਿਖੇ ਕਰਵਾਏ ਜਾ ਰਹੇ 15 ਰੋਜ਼ਾ 11ਵੇਂ ਕੌਮੀ ਨਾਟਕ ਮੇਲੇ ਦੀ ਤੀਸਰੀ ਸ਼ਾਮ ਪੰਜਾਬ ਸੰਗੀਤ ਨਾਟਕ ਅਕਾਦਮੀ ਦੀ ਟੀਮ ਵੱਲੋਂ ਨਾਰਵੇ ਲੇਖਕ ਹਰਨਿਕ ਇਬਸੇਨ ਦੇ ਲਿਖੇ ਨਾਟਕ ਦਾ ਪੰਜਾਬੀ ਰੂਪਾਂਤਰਣ ਦੁਸ਼ਮਣ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਗਿਆ। ਨਾਟਕ ਪਾਣੀ ਦੀ ਸਮੱਸਿਆ ਬਾਰੇ ਸੀ ਕਿ ਸਾਡਾ ਜਮੀਂਦੋਜ਼ ਪਾਣੀ ਦੂਸ਼ਿਤ ਹੋ ਰਿਹਾ ਹੈ। ਪੈਕਿੰਗ ਵਾਲਾ ਪਾਣੀ ਖਤਰਨਾਕ ਹੈ ਪਰ ਪੈਕਿੰਗ ਵਾਲਾ ਪ੍ਰੋਜੈਕਟ ਸਰਮਾਏਦਾਰਾਂ ਤੇ ਸਿਆਸੀ ਲੋਕਾਂ ਲਈ ਸੋਨੇ ਦੀ ਖਾਣ ਹੈ, ਜਿਸ ਚੋਂ ਉਹ ਕਰੋੜਾਂ ਰੁਪਏ ਕਮਾ ਰਹੇ ਨੇ, ਪਰ ਉਸ ਨਾਲ਼ ਲੋਕਾਂ ਦੀ ਸਿਹਤ ‘ਤੇ ਕੀ ਅਸਰ ਹੋ ਰਿਹਾ ਹੈ, ਇਸ ਦੀ ਕੋਈ ਫ਼ਿਕਰ ਨਹੀਂ।
ਇਸ ਮੌਕੇ ਪਹੁੰਚੇ ਵਿਸ਼ੇਸ਼ ਮਹਿਮਾਨਾਂ ਵੱਲੋਂ ਸ਼ਮਾ ਰੌਸ਼ਨ ਕਰਦਿਆਂ ਸ਼ਾਮ ਦਾ ਆਗਾਜ਼ ਕੀਤਾ ਗਿਆ, ਜਿੰਨ੍ਹਾਂ ਵਿੱਚ ਐਮਅਰਐਸਪੀਟੀਯੂ ਦੇ ਰਜਿਸਟਰਾਰ ਡਾ. ਜੀਪੀ ਐਸ ਬਰਾੜ, ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਐਸੋਸੀਏਟ ਮੈਂਬਰ ਜਸਪਾਲ ਮਾਨਖੇੜਾ ਸ਼ਮਿਲ ਸਨ, ਉਨ੍ਹਾਂ ਨਾਲ ਮੌਜੂਦ ਪੈਰਿਸ ਸਿਟੀ ਬਠਿੰਡਾ ਤੋਂ ਜਾਣੇ-ਮਾਣੇ ਸਮਾਜਸੇਵੀ ਅਰਜਿਤ ਗੋਇਲ ਵੱਲੋਂ ਨਾਟਿਅਮ ਟੀਮ ਦੀ ਮਿਹਨਤ ਅਤੇ ਕਲਾ ਪ੍ਰਤੀ ਲਗਨ ਤੋਂ ਪ੍ਰਭਾਵਿਤ ਹੋਕੇ ਇੱਕ ਲੱਖ ਰੁਪੱਏ ਜਦਕਿ ਕਲਾ ਪ੍ਰੇਮੀ ਅਸ਼ੋਕ ਕਾਂਸਲ ਐਮਡੀ ਮਹਾਂਸ਼ਕਤੀ ਐਨਰਜੀ ਲਿਮੀਟਡ ਵੱਲੋਂ 51 ਹਜ਼ਾਰ ਦੀ ਵਿੱਤੀ ਮੱਦਦ ਦਾ ਐਲਾਨ ਕੀਤਾ ਗਿਆ।