Hindi English Monday, 24 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਮਨੋਰੰਜਨ

More News

ਮਾਰਚ ’ਚ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਕਰਵਾਏਗੀ ਪੰਜਾਬ ਸਰਕਾਰ

Updated on Tuesday, February 04, 2020 19:04 PM IST

ਚੰਡੀਗੜ੍ਹ, 4 ਫਰਵਰੀ :

ਪੰਜਾਬ ਸਰਕਾਰ ਵਲੋਂ ਪਹਿਲਾ ਦੋ ਰੋਜ਼ਾ ਅੰਤਰਾਸ਼ਟਰੀ ਫਿਲਮ ਫੈਸਟੀਵਲ 16 ਅਤੇ 17 ਮਾਰਚ ਨੂੰ ਆਈ.ਕੇ ਜੀ ਪੀ.ਟੀ.ਯੂ ਕਪੂਰਥਲਾ ਵਿਖੇ ਕਰਵਾਇਆ ਜਾਵੇਗਾ। ਅੱਜ ਇੱਥੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਪੰਜਾਬ ਫਿਲਮ ਪ੍ਰੋਡਿਊਸਰ ਐਸੋਸੀਏਸ਼ਨ, ਐਸ.ਏ.ਐਸ. ਨਗਰ ਮੁਹਾਲੀ ਅਤੇ ਨੋਰਥ ਜੋਨ ਫਿਲਮ ਅਤੇ ਟੀ.ਵੀ. ਕਲਾਕਾਰ ਐਸੋਸੀਏਸ਼ਨ ਮੁਹਾਲੀ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਰਵਾਇਆ ਜਾਣ ਵਾਲਾ ਇਹ ਮੇਲਾ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਮੇਲਾ 21 ਫਰਵਰੀ, 2020 ਨੂੰ ਅੰਤਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਕਰਵਾਏ ਜਾਣ ਦੀ ਤਜਵੀਜ ਸੀ, ਪਰ ਤਿਆਰੀਆਂ ਲਈ ਸਮੇਂ ਦੀ ਘਾਟ ਕਾਰਨ ਇਹ ਮਾਰਚ ਵਿਚ ਕਰਵਾਇਆ ਜਾਵੇਗਾ।

ਮੰਤਰੀ ਨੇ ਦੱਸਿਆ ਕਿ ਇਹ ਮੇਲਾ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਵਿਭਾਗ ਵਲੋਂ ਪੰਜਾਬ ਫਿਲਮ ਪ੍ਰੋਡਿਊਸਰ ਐਸੋਸੀਏਸ਼ਨ ਐਸ.ਏ.ਐਸ. ਨਗਰ ਮੁਹਾਲੀ ਅਤੇ ਨੌਰਥ ਜੋਨ ਫਿਲਮ ਅਤੇ ਟੀ.ਵੀ. ਕਲਾਕਾਰ ਐਸੋਸੀਏਸ਼ਨ, ਮੁਹਾਲੀ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਪੰਜਾਬੀ ਫਿਲਮ ਉਦਯੋਗ ਨਾਲ ਸਬੰਧਤ ਦਸਤਾਵੇਜੀ ਫਿਲਮ ਤਿਆਰ ਕੀਤੀ ਜਾ ਰਹੀ ਹੈ ਜੋ ਇਸ ਮੇਲੇ ਦੌਰਾਨ ਵਿਸੇਸ਼ ਤੌਰ 'ਤੇ ਵਿਖਾਈ ਜਾਵੇਗੀ, ਇਸ ਦੇ ਨਾਲ ਹੀ ਨਾਮਵਰ ਪੰਜਾਬੀ ਫਿਲਮਾਂ ਵਿਖਾਈਆਂ ਜਾਣਗੀਆਂ। ਮੇਲੇ ਦੇ ਦੌਰਾਨ ਪੰਜਾਬੀ ਫਿਲਮਾਂ ਦੀਆਂ ਵੱਖ ਵੱਖ ਕੈਟਾਗਿਰੀਆਂ ਅਨੁਸਾਰ ਇਨਾਮ ਦਿੱਤੇ ਜਾਣਗੇ ਅਤੇ ਕਲਾਕਾਰਾਂ ਨੂੰ ਬੈਸਟ ਐਕਟਰ, ਬੈਸਟ ਐਕਟਰਸ, ਕਾਮੇਡੀ ਕਲਾਕਾਰ, ਸਹਾਇਕ ਕਲਾਕਾਰ ਆਦਿ ਦੀਆਂ ਵੱਖ ਵੱਖ ਕੈਟਾਗਿਰੀਆਂ ਅਨੁਸਾਰ ਇਨਾਮ ਦਿੱਤੇ ਜਾਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਹੁਲ ਤਿਵਾੜੀ ਸਕੱਤਰ ਰੋਜਗਾਰ ਉੱਤਪਤੀ ਵਿਭਾਗ, ਲਖਮੀਰ ਸਿੰਘ ਵਧੀਕ ਡਾਇਰੈਕਟਰ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਵਿਭਾਗ, ਮੁਨੀਸ਼ ਸਾਹਨੀ ਪ੍ਰੋਡੀਊਸਰ ਅਤੇ ਡਿਸਟਰੀਬਿਊਟਰ, ਚਰਨਜੀਤ ਸਿੰਘ ਵਾਲੀਆ ਪੰਜਾਬ ਫਿਲਮ ਪ੍ਰੋਡੀਊਸਰ ਐਸੋਸੀਏਸ਼ਨ, ਹਰਮਨਪ੍ਰੀਤ ਸਿੰਘ ਪ੍ਰੋਡੀਊਸਰ, ਮਲਕੀਥ ਰੌਣੀ ਕਲਾਕਾਰ, ਜੇ. ਐਸ ਚੀਮਾ ਡਾਇਰੈਕਟਰ/ ਪ੍ਰੋਡੀਊਸਰ, ਹਰਬਖਸ਼ ਸਿੰਘ ਲਾਟਾ ਡਾਇਰੈਕਟਰ/ ਪ੍ਰੋਡੀਊਸਰ, ਦਲਜੀਤ ਅਰੋੜਾ ਪ੍ਰੈਸ ਸਕੱਤਰ ਨੌਰਤ ਜੋਨ ਫਿਲਮ ਅਤੇ ਟੀ.ਵੀ ਕਲਾਕਾਰ ਐਸਸੀਏਸ਼ਨ ਅਤੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਵਿਭਾਗ ਦੇ ਅਧਿਕਾਰੀ ਵੀ ਹਾਜ਼ਿਰ ਸਨ।

ਵੀਡੀਓ

ਹੋਰ
Have something to say? Post your comment
X