ਨਵੀਂ ਦਿੱਲੀ,21 ਸਤੰਬਰ,ਦੇਸ਼ ਕਲਿਕ ਬਿਊਰੋ :
ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਏਮਜ਼ 'ਚ ਦਿਹਾਂਤ ਹੋ ਗਿਆ ਹੈ। ਉਹ 58 ਸਾਲ ਦੇ ਸਨ।ਰਾਜੂ ਦੇ ਪਰਿਵਾਰ ਨੇ ਮੌਤ ਦੀ ਪੁਸ਼ਟੀ ਕੀਤੀ ਹੈ। ਰਾਜੂ ਲੰਬੇ ਸਮੇਂ ਤੋਂ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਾਖਲ ਸਨ। ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਇੱਥੇ ਲਿਆਂਦਾ ਗਿਆ ਸੀ। ਉਹ ਪਿਛਲੇ 42 ਦਿਨਾਂ ਤੋਂ ਇੱਥੇ ਇਲਾਜ ਅਧੀਨ ਸੀ।ਕਾਮੇਡੀਅਨ ਨੂੰ 10 ਅਗਸਤ ਨੂੰ ਸਵੇਰੇ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ 'ਚ ਭਰਤੀ ਕਰਵਾਇਆ ਗਿਆ ਸੀ। ਬੁੱਧਵਾਰ ਦੇਰ ਰਾਤ ਤੋਂ ਉਨ੍ਹਾਂ ਨੂੰ ਲਗਾਤਾਰ ਦੌਰੇ ਪੈ ਰਹੇ ਸਨ। ਜਦੋਂ ਡਾਕਟਰਾਂ ਨੇ ਉਸ ਦੇ ਸਿਰ ਦਾ ਸੀਟੀ ਸਕੈਨ ਕੀਤਾ ਤਾਂ ਦਿਮਾਗ ਦੇ ਇੱਕ ਹਿੱਸੇ ਵਿੱਚ ਸੋਜ ਪਾਈ ਗਈ।ਏਮਜ਼ 'ਚ ਰਾਜੂ ਦੀ ਐਂਜੀਓਪਲਾਸਟੀ ਕੀਤੀ ਗਈ, ਜਿਸ 'ਚ ਦਿਲ ਦੇ ਵੱਡੇ ਹਿੱਸੇ 'ਚ 100 ਫੀਸਦੀ ਬਲਾਕੇਜ ਪਾਈ ਗਈ। ਰਾਜੂ ਆਪਣੇ ਪਿੱਛੇ ਪਤਨੀ ਸ਼ਿਖਾ, ਬੇਟੀ ਅੰਤਰਾ, ਬੇਟਾ ਆਯੂਸ਼ਮਾਨ, ਵੱਡਾ ਭਰਾ ਸੀਪੀ ਸ਼੍ਰੀਵਾਸਤਵ, ਛੋਟਾ ਭਰਾ ਦੀਪੂ ਸ਼੍ਰੀਵਾਸਤਵ, ਭਤੀਜੇ ਮਯੰਕ ਅਤੇ ਮ੍ਰਿਦੁਲ ਨੂੰ ਛੱਡ ਗਿਆ ਹੈ।