ਪੰਜਾਬ ਰੈਪ ਗਾਇਕ ਅਤੇ ਮਿਊਜ਼ਿਕ ਕੰਪੋਜਰ ਹਨੀ ਸਿੰਘ ਦਾ ਹੁਣੇ ਹੀ ਨਵਾਂ ਗੀਤ ‘ਲੋਕਾ’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਯੂਟਿਊਬ ਉਤੇ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਹਨੀ ਸਿੰਘ ਇਸ ਗੀਤ ਵਿਚ ਆਪਣੇ ਇਕ ਵੱਖਰੇ ਹੀ ਅੰਦਾਜ਼ ਵਿਚ ਦਿਖਾਈ ਦੇ ਰਹੇ ਹਨ। ਉਨ੍ਹਾਂ ਇਸ ਗੀਤ ਵਿਚ ਸ਼ਰਾਬ ਦਾ ਜ਼ਿਕਰ ਕੀਤਾ ਹੈ। ਹਨੀ ਸਿੰਘ ਨੇ ਇਸ ਸਬੰਧੀ ਕਿਹਾ ਕਿ ਜੇਕਰ ਸਰਕਾਰ ਸ਼ਰਾਬ ਵੇਚਣ ਦਾ ਲਾਈਸੈਂਸ ਦੇਣਾ ਬੰਦ ਕਰ ਦੇਵੇਗੀ ਤਾਂ ਮੈਂ ਵੀ ਆਪਣੇ ਗੀਤ ਵਿਚ ਇਸਦਾ ਜ਼ਿਕਰ ਕਰਨਾ ਬੰਦ ਕਰ ਦੇਵਾਂਗਾ।
ਹਨੀ ਸਿੰਘ ਨੇ ਕਿਹਾ ਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਾਡੇ ਦੇਸ਼ ਵਿਚ ਹਰ ਥਾਂ ਖੁੱਲ੍ਹੀ ਸ਼ਰਾਬ ਦੀ ਦੁਕਾਨ ਹੈ। ਜਿਸ ਸਮੇਂ ਸਰਕਾਰ ਇਨ੍ਹਾਂ ਨੂੰ ਲਾਈਸੈਂਸ ਦੇਣਾ ਬੰਦ ਕਰ ਦੇਵੇਗੀ ਮੈਂ ਆਪਣੇ ਗੀਤਾਂ ਵਿਚ ਇਸਦਾ ਜ਼ਿਕਰ ਕਰਨਾ ਬੰਦ ਕਰ ਦੇਵਾਂਗਾ। ਹਨੀ ਸਿੰਘ ਨੇ ਇਹ ਵੀ ਕਿਹਾ ਕਿ ਮੈਂ ਆਪਣੀ ਗੀਤਾਂ ਵਿਚ ਲਿਰਿਕਸ ਮਿਊਜ਼ਿਕ ਆਪਣੀ ਸਮਝਦਾਰੀ ਦੇ ਹਿਸਾਬ ਨਾਲ ਲਿਖਦਾ ਹਾਂ, ਪ੍ਰੰਤੂ ਜਦੋਂ ਕੋਈ ਮੈਨੂੰ ਇਸ ਵਿਚ ਆਪਣੀ ਸਲਾਹ ਦਿੰਦਾ ਹੈ ਤਾਂ ਮੈਂ ਉਹ ਵੀ ਮੰਨਦਾ ਹਾਂ।