ਨਵੀਂ ਦਿੱਲੀ, 9 ਸਤੰਬਰ, ਦੇਸ਼ ਕਲਿੱਕ ਬਿਓਰੋ :
ਮਸ਼ਹੂਰ ਗਾਇਕ ਹਨੀ ਸਿੰਘ ਤੇ ਉਸਦੀ ਪਤਨੀ ਸ਼ਾਲਿਨੀ ਸਿੰਘ ਦਾ ਤਲਾਕ ਹੋ ਗਿਆ ਹੈ। ਹਨੀ ਸਿੰਘ ਆਪਣੀ ਪਤਨੀ ਸ਼ਾਲਿਨੀ ਨੂੰ ਇਕ ਕਰੋੜ ਰੁਪਏ ਦੇਣਗੇ। ਹਨੀ ਸਿੰਘ ਤੇ ਸ਼ਾਲਿਨੀ ਸਿੰਘ ਦਾ 11 ਸਾਲ ਪਹਿਲਾਂ ਵਿਆ ਹੋਇਆ ਸੀ।
ਹਨੀ ਸਿੰਘ ਨੇ ਦਿੱਲੀ ਦੀ ਸਾਕੇਤ ਜ਼ਿਲ੍ਹਾ ਅਦਾਲਤ ਦੀ ਪਰਿਵਾਰਕ ਅਦਾਲਤ ਵਿੱਚ ਇਕ ਸੀਲਬੰਦ ਲਿਫਾਫੇ ਵਿਚ 1 ਕਰੋੜ ਰੁਪਏ ਦਾ ਚੈੱਕ ਸੌਪਿਆ। ਹੁਣ ਅਗਲੀ ਸੁਣਵਾਈ 20 ਮਾਰਚ 2023 ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਸ਼ਾਲਿਨੀ ਸਿੰਘ ਨੇ ਹਨੀ ਸਿੰਘ ਉਪਰ ਕਈ ਗੰਭੀਰ ਦੋਸ਼ ਲਗਾਏ ਸਨ। ਉਨ੍ਹਾਂ ਵੱਲੋਂ ਅਦਾਲਤ ਵਿੱਚ ਕੇਸ ਪਾਇਆ ਗਿਆ ਸੀ।