ਨਵੀਂ ਦਿੱਲੀ, 30 ਅਗਸਤ, ਦੇਸ਼ ਕਲਿੱਕ ਬਿਓਰੋ :
2020 ਦੇ ਇਕ ਵਿਵਾਦਿਤ ਟਵੀਟ ਨਾਲ ਸਬੰਧਤ ਇੱਕ ਮਾਮਲੇ ਵਿਚ ਕਮਾਲ ਰਾਸ਼ਿਦ ਖਾਨ ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉਸ ਨੂੰ ਮੁੰਬਈ ਏਅਰਪੋਰਟ 'ਤੇ ਉਤਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ। ਹੁਣ ਕਮਾਲ ਰਾਸ਼ਿਦ ਖਾਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਕਮਾਲ ਰਾਸ਼ਿਦ ਖਾਨ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਖਾਨ ਅਕਸਰ ਆਪਣੇ ਵੀਡੀਓਜ਼ ਵਿੱਚ ਬਾਲੀਵੁੱਡ ਫਿਲਮਾਂ ਦੀ ਸਮੀਖਿਆ ਵੀ ਕਰਦੇ ਹਨ।
ਮਾਮਲੇ ਵਿੱਚ ਸ਼ਿਕਾਇਤਕਰਤਾ ਯੁਵਾ ਸੈਨਾ ਦਾ ਰਾਹੁਲ ਕਨਾਲ ਹੈ। ਜਾਣਕਾਰੀ ਮੁਤਾਬਕ ਇਹ ਸ਼ਿਕਾਇਤ ਸਾਲ 2020 'ਚ ਹੋਈ ਸੀ, ਉਦੋਂ ਤੋਂ ਹੀ ਕਮਾਲ ਖਾਨ ਦੇਸ਼ ਤੋਂ ਬਾਹਰ ਹਨ। ਕੱਲ੍ਹ ਜਿਵੇਂ ਹੀ ਉਹ ਹਵਾਈ ਅੱਡੇ ’ਤੇ ਉਤਰਿਆ ਤਾਂ ਪੁਲੀਸ ਨੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ।