ਕਰਨਾਲ: 22 ਅਗਸਤ. ਦੇਸ਼ ਕਲਿੱਕ ਬਿਓਰੋ
ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹਰਿਆਣਾ ਤੋਂ ਵੱਡਾ ਝਟਕਾ ਲੱਗਿਆ ਹੈ। ਸ਼੍ਰੋਮਣੀ ਅਕਾਲੀ ਦਲ (ਬ)ਨਾਲ ਜੁੜੇ ਵਰਕਰਾਂ ਤੇ ਆਗੂਆਂ ਨੇ ਹਰਿਆਣਾ ਵਿੱਚ ਵੱਖਰੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਪਾਰਟੀ ਆਗੂਆਂ ਨੇ ਮੀਟਿੰਗ ਕਰਕੇ ਆਪਣੀ ਨਵੀਂ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਰਾਜ ਦਾ ਗਠਨ ਕਰ ਲਿਆ ਹੈ। ਕਰਨਾਲ ਸਥਿਤ ਡੇਰਾ ਕਾਰ ਸੇਵਾ ਗੁਰਦੁਆਰੇ 'ਚ ਆਯੋਜਿਤ ਪ੍ਰੋਗਰਾਮ 'ਚ ਵੱਖਰੀ ਜਥੇਬੰਦੀ ਦਾ ਫੈਸਲਾ ਲਿਆ ਗਿਆ।
ਉੱਧਰ ਪੰਜਾਬ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਵਿਰੋਧੀ ਸੁਰਾਂ ਦਿਨੋਂ ਦਿਨ ਤੇਜ਼ ਹੋ ਰਹੀਆਂ ਹਨ। ਪਾਰਟੀ ਦਾ ਇੱਕ ਧੜਾ ਬਾਦਲ ਪਰਿਵਾਰ ਦੀ ਪ੍ਰਧਾਨਗੀ ਖਤਮ ਕਰਨੀ ਚਾਹੁੰਦਾ ਹੈ। ਅਜੇ ਕੱਲ੍ਹ ਹੀ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਤੋਂ ਬਾਅਦ ਬਣੀ ਝੂੰਦਾਂ ਕਮੇਟੀ ਦੇ ਚੇਅਰਮੈਨ ਇਕਬਾਲ ਸਿੰਘ ਝੂੰਦਾਂ ਨੇ ਵੀ ਲੀਡਰਸ਼ਿਪ ਉੱਤੇ ਲੁਟੇਰੇ ਤੇ ਚਾਪਲੂਸਾਂ ਨੂੰ ਭਰਤੀ ਕਰਨ ਦਾ ਦੋਸ਼ ਲਾਇਆ ਸੀ। ।