Hindi English Monday, 24 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਮਨੋਰੰਜਨ

More News

ਉਪਾਸਨਾ ਸਿੰਘ ਨੇ ਮਿਸ ਯੂਨੀਵਰਸ ਹਰਨਾਜ ਕੌਰ ਸੰਧੂ ਖਿਲਾਫ਼ ਕੀਤਾ ਕੇਸ

Updated on Thursday, August 04, 2022 15:46 PM IST

“ਬਾਈ ਜੀ ਕੁੱਟਣਗੇ” ਫ਼ਿਲਮ ਦੀ ਹੀਰੋਇਨ ਹੈ ਹਰਨਾਜ ਸੰਧੂ ਚੰਡੀਗੜ੍ਹ ,

ਚੰਡੀਗੜ੍ਹ, 4 ਅਗਸਤ, ਦੇਸ਼ ਕਲਿੱਕ ਬਿਓਰੋ :

ਪੰਜਾਬੀ ਅਤੇ ਹਿੰਦੀ ਫਿਲਮਾਂ ਦੀ ਨਾਮਵਰ ਅਦਾਕਾਰਾ ਉਪਾਸਨਾਸਿੰਘ ਨੇ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਮਿਸ ਯੂਨੀਵਰਸ 2021 ਹਰਨਾਜ ਕੌਰ ਸੰਧੂ ਖ਼ਿਲਾਫ਼ ਇਕ ਪਟੀਸ਼ਨ ਦਾਇਰ ਕੀਤੀ ਹੈ। ਉਪਾਸਨਾ ਸਿੰਘ ਨੇ ਆਪਣੇ ਵਕੀਲ ਕਰਨ ਸੱਚਦੇਵਾ ਅਤੇ ਇਰਵਿਨਨੀਤ ਕੌਰ ਜ਼ਰੀਏ ਸਿਵਲ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਦਿਆਂ ਮਾਣਯੋਗ ਅਦਾਲਤ ਨੂੰ ਦੱਸਿਆ ਕਿ ਹਰਨਾਜ ਕੌਰ ਸੰਧੂ ਉਹਨਾਂ ਦੀ 19 ਅਗਸਤ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਬਾਈ ਜੀ ਕੁੱਟਣਗੇ’ ਦੀ ਹੀਰੋਇਨ ਹੈ । ਮਿਸ ਯੂਨੀਵਰਸ ਬਣਨ ਤੋਂ ਬਾਅਦ ਹੁਣ ਉਹ ਇਸ ਫ਼ਿਲਮ ਦੇ ਪ੍ਰਚਾਰ ਵਿੱਚ ਕਿਸੇ ਕਿਸਮ ਦਾ ਕੋਈ ਸਹਿਯੋਗ ਨਹੀਂ ਕਰ ਰਹੀ ਅਤੇ ਨਾ ਹੀ ਲਿਖਤੀ ਕਾਨੂੰਨੀ ਵਾਅਦੇ ਮੁਤਾਬਕ ਫ਼ਿਲਮ ਦੀ ਪ੍ਰੋਮੋਸ਼ਨ ਲਈ ਵਕਤ ਦੇ ਰਹੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਹਰਨਾਜ ਕੌਰ ਸੰਧੂ ਦਾ ਇਸ ਫ਼ਿਲਮ ਨੂੰ ਬਣਾਉਣ ਵਾਲੀ ਕੰਪਨੀ ‘ਸੰਤੋਸ਼ ਇੰਟਰਟੇਨਮੈਂਟ ਸਟੂਡੀਓ' ਨਾਲ ਬਾਕਾਇਦਾ ਕਾਨੂੰਨੀ ਐਗਰੀਮੈਂਟ ਹੋਇਆ ਸੀ, ਜਿਸ ਮੁਤਾਬਕ ਹਰਨਾਜ ਸੰਧੂ ਨੇ ਫ਼ਿਲਮ ਦੇ ਪ੍ਰੋਮੋਸ਼ਨ ਪਲੈਨ ਮੁਤਾਬਕ ਕੁਝ ਦਿਨ ਫ਼ਿਲਮ ਦੀ ਪ੍ਰੋਮੋਸ਼ਨ ਐਕਟੀਵਿਟੀ ਲਈ ਦੇਣੇ ਸਨ। ਹੁਣ ਉਹ ਇਸ ਫ਼ਿਲਮ ਤੋਂ ਬਿਲਕੁਲ ਕਿਨਾਰਾ ਕਰ ਰਹੀ ਹੈ ।

ਉਪਾਸਨਾ ਸਿੰਘ ਮੁਤਾਬਕ ਉਹਨਾਂ ਨੇ ਇਹ ਫ਼ਿਲਮ “ਸੰਤੋਸ਼ ਇੰਟਰਟੇਨਮੈਂਟ ਸਟੂਡੀਓ' ਦੇ ਬੈਨਰ ਹੇਠਾਂ ਬਣਾਈ ਹੈ । ਇਸ ਫ਼ਿਲਮ ਉਪਰ ਕਰੋੜਾਂ ਰੁਪਏ ਦੀ ਲਾਗਤ ਆਈ ਹੈ। ਹਰਨਾਜ ਸੰਧੂ ਇਸ ਫ਼ਿਲਮ ਦੀ ਹੀਰੋਇਨ ਹੈ। ਪਟੀਸ਼ਨ ਮੁਤਾਬਕ ਉਹ ਹਰਨਾਜ ਕੌਰ ਸੰਧੂ ਨੂੰ ਫ਼ਿਲਮ ਦੀ ਪ੍ਰੋਮੋਸ਼ਨ ਬਾਬਤ ਈਮੇਲ ਵੀ ਕਰ ਚੁੱਕੇ ਹਨ। ਬਹੁਤ ਵਾਰ ਫ਼ੋਨ ਵੀ ਕਰ ਚੁੱਕੇ ਹਨ ਪਰ ਉਹ ਨਾ ਤਾਂ ਫ਼ੋਨ ’ਤੇ ਗੱਲ ਕਰ ਰਹੀ ਹੈ ਅਤੇ ਨਾ ਹੀ ਕਿਸੇ ਈਮੇਲ ਦਾ ਜਵਾਬ ਦੇ ਰਹੀ ਹੈ । ਫ਼ਿਲਮ ਦੇ ਨਿਰਦੇਸ਼ਕ ਸਮੀਪਕੰਗ ਵੀ ਕਈ ਵਾਰ ਮਿਸ ਸੰਧੂ ਨੂੰ ਫ਼ੋਨ ਕਰ ਚੁੱਕੇ ਹਨ, ਪਰ ਉਹ ਫ਼ਿਲਮ ਦੀ ਟੀਮ ਦੇ ਕਿਸੇ ਮੈਂਬਰ ਦਾ ਫ਼ੋਨ ਨਹੀਂ ਚੁੱਕੀ ਰਹੀ। ਫ਼ਿਲਮ ਦੀ ਮੁੱਖ ਹੀਰੋਇਨ ਮਿਸਸੰਧੂ ਦਾ ਇਹ ਵਤੀਰਾ ਬੇਹੱਦ ਬੁਰਾ ਹੈ । ਮਿਸ਼ ਸੰਧੂ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ । ਹਰ ਕਲਾਕਾਰ ਲਈ ਉਸਦੀ ਪਹਿਲੀ ਫ਼ਿਲਮ ਬੇਹੱਦ ਅਹਿਮ ਅਤੇ ਯਾਦਗਾਰੀ ਹੁੰਦੀ ਹੈ ਪਰ ਮਿਸ ਸੰਧੂ ਪੰਜਾਬੀ ਹੋਣ ਦੇ ਬਾਵਜੂਦ ਵੀ ਆਪਣੀ ਮਾਂ ਬੋਲੀ ਪੰਜਾਬੀ ਦੀ ਇਸ ਫ਼ਿਲਮ ਨੂੰ ਪ੍ਰੋਮੋਟ ਨਹੀਂ ਕਰ ਰਹੀ ਹੈ। ਉਸਨੇ ਹੁਣ ਤੱਕ ਆਪਣੇ ਸ਼ੋਸ਼ਲ ਮੀਡੀਆ 'ਤੇ ਫ਼ਿਲਮ ਸੰਬੰਧੀ ਇਕਵੀ ਪੋਸਟ ਸਾਂਝੀ ਨਹੀਂ ਕੀਤੀ। ਜਿਸ ਤੋਂ ਇੰਜ ਲੱਗ ਰਿਹਾ ਹੈ ਕਿ ਉਹ ਕਿਸੇ ਪੰਜਾਬੀ ਫ਼ਿਲਮ ਦਾ ਹਿੱਸਾ ਬਣਨ ’ਤੇ ਸ਼ਰਮ ਤੇ ਛੋਟਾ ਮਹਿਸੂਸ ਕਰ ਰਹੀ ਹੈ । ਜਦ ਕਿ ਭਾਰਤੀ ਸਿਨਮਾ ਦੇ ਵੱਡੇ ਵੱਡੇ ਨਾਮੀਂ ਚਿਹਰਿਆਂ ਨੇ ਆਪ ਦੀ ਸ਼ੁਰੂਆਤ ਹੀ ਪੰਜਾਬੀ ਸਿਨਮਾ ਤੋਂ ਕੀਤੀ ਸੀ।

ਹਰਨਾਜ ਕੌਰ ਸੰਧੂ ਨੇ ਫ਼ਿਲਮ ਦੀ ਸਾਰੀ ਟੀਮ ਨੂੰ ਠੇਸ ਪਹੁੰਚਾਈ ਹੈ । ਇਹ ਫ਼ਿਲਮ ਉਸਨੇ ਮਿਸ ਯੂਨੀਵਰਸ ਬਣਨ ਤੋਂ ਪਹਿਲਾਂ ਸਾਈਨ ਕੀਤੀ ਸੀ। ਉਸਦਾ ਇਹ ਖ਼ਿਤਾਬ ਜਿੱਤਣ ਤੋਂ ਪਹਿਲਾਂ ਇਹ ਫ਼ਿਲਮ ਨੂੰ ਮੁਕੰਮਲ ਹੋ ਗਈ ਸੀ। ਇਹ ਖਿਤਾਬ ਜਿੱਤਣ ਤੋਂ ਬਾਅਦ ਉਸਦੇ ਵਤੀਰੇ ਵਿੱਚ ਇਕ ਦਮ ਬਦਲਾਅ ਆ ਗਿਆ। ਉਸਨੇ ਫ਼ਿਲਮ ਪ੍ਰਤੀ ਆਪ ਣੀਆਂ ਸਾਰੀਆਂ ਜਿੰਮੇਵਾਰੀਆਂ ਭੁਲਾ ਦਿੱਤੀਆਂ। ਇਸ ਫ਼ਿਲਮ ਦੀ ਰਿਲੀਜ਼ ਡੇਟ ਪਹਿਲਾਂ 27-05- 2022 ਸੀ । ਹਰਨਾਜ ਸੰਧੂ ਵੱਲੋਂ ਪ੍ਰੋਮੋਸ਼ਨ ਲਈ ਕੋਈ ਰਿਪਲਾਈ ਨਾ ਕਰਨ ਕਰਕੇ ਹੀ ਇਹ ਤਾਰੀਕ 19-08 2022 ਕੀਤੀ ਗਈ ਪਰ ਅਜੇ ਤੱਕ ਵੀ ਉਸ ਵੱਲੋਂ ਕੋਈ ਰਿਪਲਾਈ ਨਹੀਂ ਕੀਤਾ ਗਿਆ। ਉਪਾਸਨਾ ਸਿੰਘ ਨੇ ਦੱਸਿਆ ਕਿ ਹਰਨਾਜ ਕੌਰ ਸੰਧੂ ਨੇ ਸਭ ਦਾ ਭਰੋਸਾ ਤੋੜਨ ਦੇ ਨਾਲ ਨਾਲ ਕਾਨੂੰਨੀ ਐਗਰੀਮੈਂਟ ਦੀ ਵੀ ਉਲਘਣਾ ਕੀਤੀ ਹੈ , ਜੋ ਕਿ ਬੇਹੱਦ ਸ਼ਰਮਨਾਕ ਹੈ । ਉਹਨਾਂ ਨੇ ਆਪਣੇ 25 ਸਾਲਾਂ ਤੋਂ ਵੱਧ ਦੇ ਕੈਰੀਅਰ ਵਿੱਚ ਪਹਿਲੀ ਵਾਰ ਦੇਖਿਆਂ ਹੈ ਕਿ ਕੋਈ ਹੀਰੋਇਨ ਆਪਣੀ ਪਹਿਲੀ ਫ਼ਿਲਮ ਨੂੰ ਲੈ ਕੇ ਹੀ ਇਹ ਵਤੀਰਾ ਅਪਣਾ ਰਹੀ ਹੋਵੇ। ਹਰਨਾਜ ਸੰਧੂ ਵੱਲੋਂ ਵਾਰ ਵਾਰ ਸੰਪਰਕ ਕਰਨ ' ਤੇ ਵੀ ਕੋਈ ਰਿਪਲਾਈ ਨਾ ਕਰਨ ' ਤੇ ਹੀ ਆਖਰ ਉਹਨਾਂ ਮਾਣਯੋਗ ਅਦਾਲਤ ਵੱਲ ਰੁਖ ਕੀਤਾ ਹੈ ।

ਵੀਡੀਓ

ਹੋਰ
Have something to say? Post your comment
X