Hindi English Sunday, 23 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਹਰਿਆਣਾ

More News

ਹਰਿਆਣਾ ਦੀ ਰਾਜ ਪੱਧਰੀ ਗੱਤਕਾ ਚੈਂਪੀਅਨਸ਼ਿਪ ਅਕਤੂਬਰ 'ਚ : ਹਰਜੀਤ ਸਿੰਘ ਗਰੇਵਾਲ

Updated on Sunday, July 24, 2022 16:46 PM IST

·         ਸਰਕਾਰ ਵੱਲੋਂ ਹਰਿਆਣਾ ਚ 5 ਗੱਤਕਾ ਨਰਸਰੀਆਂ ਖੋਲ੍ਹਣ ਦਾ ਸੁਆਗਤ : ਅਜਰਾਣਾਕਲਸਾਣੀ

·         ਕਿਹਾਹਰਿਆਣਾ ਸਰਕਾਰ ਵੀ ਗੱਤਕਾ ਖੇਡ ਨੂੰ ਗ੍ਰੇਡੇਸ਼ਨ ਸੂਚੀ 'ਚ ਸ਼ਾਮਲ ਕਰੇ

 

ਕੁਰੂਕਸ਼ੇਤਰ 24 ਜੁਲਾਈ, ਦੇਸ਼ ਕਲਿੰਕ ਬਿਓਰੋ

ਹਰਿਆਣਵੀ ਗੱਤਕਾ ਐਸੋਸੀਏਸ਼ਨ ਵੱਲੋਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੀ ਅਗਵਾਈ ਹੇਠ ਪਹਿਲੀ ਰਾਜ ਪੱਧਰੀ ਗੱਤਕਾ ਚੈਂਪੀਅਨਸ਼ਿਪ ਅਕਤੂਬਰ ਮਹੀਨੇ ਫਤਿਹਾਬਾਦ ਵਿਖੇ ਕਰਵਾਈ ਜਾਵੇਗੀ ਅਤੇ ਉਸ ਤੋਂ ਪਹਿਲਾਂ ਕੁਰੂਕਸ਼ੇਤਰ ਵਿਖੇ ਹੀ ਹਰਿਆਣਾ ਦੇ ਰੈਫਰੀਆਂ ਦਾ ਰਾਜ ਪੱਧਰੀ ਗੱਤਕਾ ਰਿਫਰੈਸ਼ਰ ਕੋਰਸ ਲਾਇਆ ਜਾਵੇਗਾ।

          ਇਹ ਐਲਾਨ ਅੱਜ ਇੱਥੇ ਹਰਿਆਣਵੀ ਗੱਤਕਾ ਐਸੋਸੀਏਸ਼ਨ ਵੱਲੋਂ ਹਰਿਆਣਾ ਖੇਡ ਵਿਭਾਗ ਦੇ ਕੋਚ ਸਾਹਿਬਾਨ ਅਤੇ ਵੱਖ-ਵੱਖ ਜਿਲਿਆਂ ਦੇ ਗੱਤਕਾ ਮੁਖੀਆਂ ਦੀ ਰਾਜ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਕੀਤਾ। ਇਸ ਮੌਕੇ ਹਰਿਆਣਵੀ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ. ਕੰਵਲਜੀਤ ਸਿੰਘ ਅਜਰਾਣਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਜਨਰਲ ਸਕੱਤਰ ਸ. ਸੁਖਚੈਨ ਸਿੰਘ ਕਲਸਾਣੀ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨਸਕੱਤਰ ਅਤੇ ਗੱਤਕਾ ਕੋਚ ਵੀ ਹਾਜ਼ਰ ਸਨ।

          ਅਕਤੂਬਰ ਮਹੀਨੇ ਪ੍ਰਸਤਾਵਿਤ ਸੂਬਾਈ ਗੱਤਕਾ ਚੈਂਪੀਅਨਸ਼ਿਪ ਬਾਰੇ ਵਿਚਾਰਾਂ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ਤੋਂ ਪਹਿਲਾਂ ਹਰਿਆਣੇ ਦੇ ਸਮੂਹ ਗੱਤਕਾ ਰੈਫਰੀਆਂ ਅਤੇ ਕੋਚਾਂ ਦਾ ਤਿੰਨ ਰੋਜਾ ਵਿਸ਼ੇਸ਼ ਰਿਫਰੈਸ਼ਰ ਕੋਰਸ ਲਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਗੱਤਕੇ ਦੇ ਨਵੇਂ ਨਿਯਮਾਂ ਸਬੰਧੀ ਜਾਣੂ ਕਰਵਾਇਆ ਜਾ ਸਕੇ।

          ਗੱਤਕਾ ਪ੍ਰਮੋਟਰ ਸ. ਗਰੇਵਾਲ ਨੇ ਇਸ ਮੌਕੇ ਸਮੂਹ ਹਾਜ਼ਰੀਨ ਨਾਲ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਵੱਖ-ਵੱਖ ਰਾਜਾਂ ਵਿੱਚ ਗੱਤਕੇ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਹਰਿਆਣਾ ਸਮੇਤ ਸਮੂਹ ਉੱਤਰੀ ਰਾਜਾਂ ਵਿੱਚ ਗੱਤਕਾ ਖੇਡ ਨੂੰ ਘਰ-ਘਰ ਪਹੁੰਚਾਉਣ ਲਈ ਇਕ ਜਾਗਰੂਕਤਾ ਲਹਿਰ ਆਰੰਭੀ ਜਾਵੇਗੀ।

          ਇਸ ਮੌਕੇ ਸਮੂਹ ਜ਼ਿਲ੍ਹਿਆਂ ਦੇ ਪ੍ਰਧਾਨਾਂ ਅਤੇ ਸਕੱਤਰਾਂ ਨਾਲ ਵਿਚਾਰ ਸਾਂਝੇ ਕਰਦਿਆਂ ਸ. ਕੰਵਲਜੀਤ ਸਿੰਘ ਅਜਰਾਣਾ ਅਤੇ ਸ. ਸੁਖਚੈਨ ਸਿੰਘ ਕਲਸਾਣੀ ਨੇ ਸਮੂਹ ਕੋਚਾਂ ਅਤੇ ਜ਼ਿਲ੍ਹਾ ਮੁਖੀਆਂ ਨੂੰ ਆਖਿਆ ਕਿ ਉਹ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਗੱਤਕਾ ਟ੍ਰੇਨਿੰਗ ਕੈਂਪ ਲਾਉਣ ਜਿਸ ਲਈ ਗੱਤਕਾ ਐਸੋਸੀਏਸ਼ਨ ਵੱਲੋਂ ਮਾਹਿਰ ਕੋਚ ਭੇਜ ਦਿੱਤੇ ਜਾਣਗੇ। ਉਨ੍ਹਾਂ ਨੇ ਹਰਿਆਣਾ ਸਰਕਾਰ ਵੱਲੋਂ ਰਾਜ ਵਿਚ ਪੰਜ ਗੱਤਕਾ ਨਰਸਰੀਆਂ ਸ਼ੁਰੂ ਕਰਾਉਣ ਲਈ ਖੇਡ ਮੰਤਰੀ ਸੰਦੀਪ ਸਿੰਘ ਉਲੰਪੀਅਨ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਅਤੇ ਅਪੀਲ ਕੀਤੀ ਕਿ ਸੂਬੇ ਵਿੱਚ ਗੱਤਕੇ ਦੀ ਪ੍ਰਫੁੱਲਤਾ ਲਈ ਪੰਜਾਬ ਵਾਂਗੂ ਹਰਿਆਣਾ ਸਰਕਾਰ ਵੀ ਗੱਤਕਾ ਖੇਡ ਨੂੰ ਗ੍ਰੇਡੇਸ਼ਨ ਸੂਚੀ ਵਿੱਚ ਸ਼ਾਮਲ ਕਰੇ ਤਾਂ ਜੋ ਗੱਤਕਾ ਖਿਡਾਰੀ ਵੀ ਖੇਡ ਕੋਟੇ ਦਾ ਲਾਹਾ ਲੈ ਸਕਣ। ਇਸ ਤੋਂ ਇਲਾਵਾ ਰਾਜ ਸਰਕਾਰ ਸੂਬੇ ਦੇ ਹਰ ਜਿਲੇ ਵਿੱਚ ਗੱਤਕਾ ਸਿਖਲਾਈ ਅਕੈਡਮੀਆਂ ਖੋਲੇ।

          ਇਸ ਮੌਕੇ ਸ. ਗਰੇਵਾਲ ਨੇ ਸੁਖਚੈਨ ਸਿੰਘ ਵੱਲੋਂ ਗੱਤਕਾ ਖੇਡ ਦੀ ਪ੍ਰਫੁੱਲਤਾ ਲਈ ਪਾਏ ਜਾ ਰਹੇ ਯੋਗਦਾਨ ਨੂੰ ਦੇਖਦਿਆਂ ਉਨ੍ਹਾਂ ਨੂੰ ਨੈਸ਼ਨਲ ਗੱਤਕਾ ਐਸੋਸੀਏਸ਼ਨ ਦਾ ਮੀਤ ਪ੍ਰਧਾਨ ਵੀ ਨਾਮਜ਼ਦ ਕੀਤਾ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਦੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀਸਵਰਨ ਸਿੰਘ ਫਤਿਆਬਾਦਜਤਿੰਦਰ ਸਿੰਘ ਮੱਕੜਵਕੀਲ ਜਰਨੈਲ ਸਿੰਘ ਰਤੀਆਦਵਿੰਦਰ ਸਿੰਘ ਗਿੱਲਯੁਵਰਾਜ ਸਿੰਘਦਿਲਬਾਗ ਸਿੰਘਗੁਰਵਿੰਦਰ ਸਿੰਘਕੁਰੂਕਸ਼ੇਤਰ ਤੋਂ ਅਕਾਸ਼ਦੀਪ ਸਿੰਘਕਰਨਜੀਤ ਸਿੰਘਜਸ਼ਨਪ੍ਰੀਤ ਸਿੰਘ ਤੇ ਅੰਮ੍ਰਿਤਪਾਲ ਸਿੰਘਕਰਨੈਲ ਸਿੰਘ ਪੰਚਕੂਲਾਅੰਬਾਲਾ ਤੋਂ ਹਰਨਾਮ ਸਿੰਘ ਤੇ ਸੁਖਚੈਨ ਸਿੰਘਮਨੀਸ਼ ਸਿੰਘ ਯਮੁਨਾਨਗਰਮਨਜੀਤ ਸਿੰਘ ਜਗਾਧਰੀਜਸਵਿੰਦਰ ਸਿੰਘ ਕਰਨਾਲਕਿਸ਼ਨਪਾਲ ਸਿੰਘਪਾਣੀਪਤ ਤੋਂ ਅਸ਼ਮੀਤ ਸਿੰਘ ਤੇ ਸੰਦੀਪ ਕੁਮਾਰਸ਼ੁਭਮ ਸਿੰਘ ਜੀਂਦਪਾਰਸ ਸਿੰਘ ਸਿਰਸਾਕਿਸ਼ਨ ਕੁਮਾਰ ਰੋਹਤਕਸੰਦੀਪ ਕੁਮਾਰ ਹਿਸਾਰਮਹਿੰਦਰ ਸਿੰਘ ਸੋਨੀਪਤਕੈਥਲ ਤੋਂ ਸ਼ਿਵ ਕੁਮਾਰ ਤੇ ਜਤਿੰਦਰ ਸਿੰਘਬਲਵੰਤ ਸਿੰਘ ਫਰੀਦਾਬਾਦ ਆਦਿ ਵੀ ਹਾਜ਼ਰ ਸਨ।

ਵੀਡੀਓ

ਹੋਰ
Have something to say? Post your comment
ਫਾਇਰਬਾਲ ਬਣਾਉਣ ਵਾਲੀ ਫੈਕਟਰੀ ਵਿੱਚ ਧਮਾਕਾ, 4 ਲੋਕਾਂ ਦੀ ਮੌਤ 6 ਜ਼ਖ਼ਮੀ

: ਫਾਇਰਬਾਲ ਬਣਾਉਣ ਵਾਲੀ ਫੈਕਟਰੀ ਵਿੱਚ ਧਮਾਕਾ, 4 ਲੋਕਾਂ ਦੀ ਮੌਤ 6 ਜ਼ਖ਼ਮੀ

ਧੁੱਪ ਤੋਂ ਬਚਣ ਲਈ ਖੜੀਆਂ ਪੰਜਾਬ ਦੀਆਂ ਦੋ ਵਿਦਿਆਰਥਣਾਂ ਦੀ ਲੈਂਟਰ ਡਿੱਗਣ ਕਾਰਨ ਮੌਤ ਇੱਕ ਗੰਭੀਰ

: ਧੁੱਪ ਤੋਂ ਬਚਣ ਲਈ ਖੜੀਆਂ ਪੰਜਾਬ ਦੀਆਂ ਦੋ ਵਿਦਿਆਰਥਣਾਂ ਦੀ ਲੈਂਟਰ ਡਿੱਗਣ ਕਾਰਨ ਮੌਤ ਇੱਕ ਗੰਭੀਰ

12 ਬੱਚਿਆਂ ਦੇ ਮਾਂ-ਪਿਓ ਨੇ ਘਰੋਂ ਭੱਜਕੇ ਕਰਾਈ Love Marriage, ਪੰਜਾਬ-ਹਰਿਆਣਾ ਹਾਈਕੋਰਟ ਪਹੁੰਚਿਆ ਮਾਮਲਾ

: 12 ਬੱਚਿਆਂ ਦੇ ਮਾਂ-ਪਿਓ ਨੇ ਘਰੋਂ ਭੱਜਕੇ ਕਰਾਈ Love Marriage, ਪੰਜਾਬ-ਹਰਿਆਣਾ ਹਾਈਕੋਰਟ ਪਹੁੰਚਿਆ ਮਾਮਲਾ

ਠੇਕੇ ‘ਚ ਸ਼ਰਾਬ ਪੀ ਰਹੇ ਨੌਜਵਾਨ ਨੇ ਪਿਓ ਦੇ ਪਹੁੰਚਣ ‘ਤੇ ਨਹਿਰ ਛਾਲ ਮਾਰੀ

: ਠੇਕੇ ‘ਚ ਸ਼ਰਾਬ ਪੀ ਰਹੇ ਨੌਜਵਾਨ ਨੇ ਪਿਓ ਦੇ ਪਹੁੰਚਣ ‘ਤੇ ਨਹਿਰ ਛਾਲ ਮਾਰੀ

ਹਰਿਆਣਾ ‘ਚ ਸ਼ਮਸ਼ਾਨ-ਘਾਟ ਦੀ ਕੰਧ ਡਿੱਗਣ ਕਾਰਨ ਬੱਚੀ ਸਮੇਤ ਚਾਰ ਲੋਕਾਂ ਦੀ ਮੌਤ

: ਹਰਿਆਣਾ ‘ਚ ਸ਼ਮਸ਼ਾਨ-ਘਾਟ ਦੀ ਕੰਧ ਡਿੱਗਣ ਕਾਰਨ ਬੱਚੀ ਸਮੇਤ ਚਾਰ ਲੋਕਾਂ ਦੀ ਮੌਤ

ਯੂ-ਟਿਊਬਰ ਜੋੜੇ ਵੱਲੋਂ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕਸ਼ੀ

: ਯੂ-ਟਿਊਬਰ ਜੋੜੇ ਵੱਲੋਂ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕਸ਼ੀ

ਗੱਡੀਆਂ ਦੇ ਸ਼ੀਸ਼ੇ 'ਤੇ ਬਲੈਕ ਫਿਲਮ ਦੀ ਵਰਤੋਂ ਕਰਨ ਵਾਲੇ ਲੋਕ ਸਾਵਧਾਨ!

: ਗੱਡੀਆਂ ਦੇ ਸ਼ੀਸ਼ੇ 'ਤੇ ਬਲੈਕ ਫਿਲਮ ਦੀ ਵਰਤੋਂ ਕਰਨ ਵਾਲੇ ਲੋਕ ਸਾਵਧਾਨ!

ਵਿਜੀਲੈਂਸ ਬਿਊਰੋ ਵੱਲੋਂ ਮੈਡੀਕਲ ਅਧਿਕਾਰੀ 3 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ

: ਵਿਜੀਲੈਂਸ ਬਿਊਰੋ ਵੱਲੋਂ ਮੈਡੀਕਲ ਅਧਿਕਾਰੀ 3 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ

ਸੜਕ ਪਾਰ ਕਰ ਰਹੇ ਬੱਚਿਆਂ ਨੂੰ ਕੈਂਟਰ ਨੇ ਮਾਰੀ ਟੱਕਰ, ਦੋ ਦੀ ਮੌਤ ਦੋ ਗੰਭੀਰ

: ਸੜਕ ਪਾਰ ਕਰ ਰਹੇ ਬੱਚਿਆਂ ਨੂੰ ਕੈਂਟਰ ਨੇ ਮਾਰੀ ਟੱਕਰ, ਦੋ ਦੀ ਮੌਤ ਦੋ ਗੰਭੀਰ

WhatsApp ਗਰੁੱਪ ‘ਚ ਪ੍ਰੋਫੈਸਰ ਨੇ ਭੇਜਿਆ ਅਸ਼ਲੀਲ ਵੀਡੀਓ ਲਿੰਕ,ਵਿਦਿਆਰਥਣਾਂ ਨੇ ਕੀਤੀ ਸ਼ਿਕਾਇਤ

: WhatsApp ਗਰੁੱਪ ‘ਚ ਪ੍ਰੋਫੈਸਰ ਨੇ ਭੇਜਿਆ ਅਸ਼ਲੀਲ ਵੀਡੀਓ ਲਿੰਕ,ਵਿਦਿਆਰਥਣਾਂ ਨੇ ਕੀਤੀ ਸ਼ਿਕਾਇਤ

X