ਮੁੰਬਈ, 19 ਜੁਲਾਈ, ਦੇਸ਼ ਕਲਿੱਕ ਬਿਓਰੋ :
ਗਾਇਕ ਭੁਪਿੰਦਰ ਸਿੰਘ ਦਾ ਬੀਤੇ ਰਾਤ ਮੁੰਈ ਦੇ ਅੰਧੇਰੀ ਦੇ ਕ੍ਰਿਟਿਕੇਅਰ ਹਸਪਤਾਲ ਵਿੱਚ 82 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਅੱਜ ਉਨ੍ਹਾਂ ਦਾ ਅਤਮ ਸਸਕਾਰ ਹੋਵੇਗਾ। ਉਨ੍ਹਾਂ ਨੂੰ ਪੇਟ ਨਾਲ ਸਬੰਧਤ ਬਿਮਾਰੀ ਸੀ। ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਭੁਪਿੰਦਰ ਨੂੰ ਦਸ ਦਿਨ ਪਹਿਲਾਂ ਸਾਡੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਉਨ੍ਹਾਂ ਨੂੰ ਇਨਫੇਕਸ਼ਨ ਹੋ ਗਈ ਸੀ। ਅਸੀਂ ਪੇਟ ਦੀ ਬਿਮਾਰੀ ਦੀ ਜਾਂਚ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਕੋਰੋਨਾ ਹੋ ਗਿਆ। ਸੋਮਵਾਰ ਸਵੇਰੇ ਉਨ੍ਹਾਂ ਦੀ ਹਾਲਤ ਖਰਾਬ ਹੋ ਗਈ ਅਤੇ ਉਨ੍ਹਾਂ ਨੂੰ ਵੈਂਟੀਲੇਟਰ ਉਤੇ ਰੱਖਣਾ ਪਿਆ। ਸ਼ਾਮ 7.45 ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਹਿੰਦੀ ਫ਼ਿਲਮਾਂ ਵਿੱਚ ਆਪਣੀ ਵੱਖਰੀ ਆਵਾਜ਼ ਤੇ ਵੱਖਰੇ ਅੰਦਾਜ਼ ਨਾਲ ਪਿਠਵਰਤੀ ਗਾਇਕ ਵੱਜੋਂ ਨਾਮਨਾ ਖੱਟਣ ਵਾਲੇ ਗਾਇਕ ਭੁਪਿੰਦਰ ਸਿੰਘ ਦਾ ਜਨਮ 6 ਫਰਵਰੀ 1940 ਨੂੰ ਅਮ੍ਰਿਤਸਰ ਵਿੱਚ ਹੋਇਆ। ਉਹਨਾਂ ਨੇ ਆਪਣੀ ਕਲਾ ਦਾ ਆਗਾਜ਼ ਗਟਾਰ ਵਾਦਕ ਵੱਜੋਂ ਕੀਤਾ।
1962 ਵਿੱਚ ਪੰਜਾਬੀ ਦੇ ਪ੍ਰਸਿੱਧ ਸੰਗੀਤਕਾਰ ਜਨਾਬ ਸਤੀਸ਼ ਭਾਟੀਆ ਸਾਹਿਬ ਦੇ ਘਰ ਦਿੱਲੀ ਵਿੱਚ ਭੁਪਿੰਦਰ ਸਿੰਘ ਨੂੰ ਸੰਗੀਤਕਾਰ ਮਦਨ ਮੋਹਨ ਨੇ ਸੁਣ ਲਿਆ। ਤੇ ਮਦਨ ਮੋਹਨ ਜੀ ਭੁਪਿੰਦਰ ਨੂੰ ਬੰਬਈ ਲੈ ਗਏ
1980 ਵਿੱਚ ਬੰਗਾਲੀ ਗਾਇਕਾ ਮਿਤਾਲੀ ਮੁਖਰਜੀ ਉਸਦੀ ਜੀਵਨ ਸਾਥਣ ਬਣ ਗਈ। ਮਿਤਾਲੀ ਤੇ ਭੁਪਿੰਦਰ ਨੇ ਗਜ਼ਲ ਦੇ ਕਈ ਐਲਬਮ ਰਿਕਾਰਡ ਕੀਤੇ ਜੋ ਗ਼ਜ਼ਲਾਂ ਦੇ ਸ਼ੁਕੀਨਾਂ ਦੇ ਦਿਲਾਂ ਵਿੱਚ ਵਸੇ ਹੋਏ ਹਨ। ਭੁਪਿੰਦਰ ਸਿੰਘ ਦੇ ਹਿੰਦੀ ਫ਼ਿਲਮਾਂ ਵਿੱਚ ਗਾਏ ਗੀਤ
ਕਿਸੀ ਨਜ਼ਰ ਕੋ ਤੇਰਾ ਇੰਤਜ਼ਾਰ ਆਜ ਭੀ ਹੈ
ਕਹਾਂ ਹੋ ਤੁਮ ਕਿ ਯੇ ਦਿਲ ਬੇਕਰਾਰ ਆਜ ਭੀ ਹੈ
ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ
ਕਹੀਂ ਜ਼ਮੀਂ ਤੋ ਕਹੀਂ ਆਸਮਾਂ ਨਹੀਂ ਮਿਲਤਾ
ਕਰੋਗੇ ਯਾਦ ਤੋ ਹਰ ਬਾਤ ਯਾਦ ਆਏਗੀ
ਗੁਜ਼ਰਤੇ ਵਕਤ ਕੀ ਹਰ ਮੌਜ ਠਹਿਰ ਜਾਏਗੀ
ਸਮੇਤ ਅਨੇਕਾਂ ਹੀ ਗੀਤ ਲੋਕ-ਮਨਾ ਵਿੱਚ ਵਸੇ ਹੋਏ ਹਨ। ਭੁਪਿੰਦਰ ਸਿੰਘ ਦਾ ਆਪਣੀ ਮਾਂ-ਬੋਲੀ ਪੰਜਾਬੀ ਨਾਲ ਬਹੁਤ ਲਗਾਓ ਰਿਹਾ।