Hindi English Monday, 24 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਮਨੋਰੰਜਨ

More News

ਕਿਸਾਨੀ ਹੱਕਾਂ ਦੀ ਗੱਲ ਕਰੇਗਾ ਗੁਰਮੀਤ ਸਾਜਨ

Updated on Sunday, July 17, 2022 14:16 PM IST

-ਸੁਰਜੀਤ ਜੱਸਲ
 
 ਚੰਡੀਗੜ੍ਹ : 17 ਜੁਲਾਈ, 

ਗੁਰਮੀਤ ਸਾਜਨ ਪੰਜਾਬੀ ਰੰਗਮੰਚ ਤੇ ਫ਼ਿਲਮਾਂ ਦਾ ਪੁਰਾਣਾ ਕਲਾਕਾਰ  ਹੈ ਜਿਸਨੇ ਆਪਣੀ ਪਰਪੱਕ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਖ਼ਾਸ ਥਾਂ ਬਣਾਈ ਹੈ। ਬਾਲੀਵੁੱਡ ਤੇ ਪਾਲੀਵੁੱਡ ਦਾ ਇਹ  ਨਾਮੀਂ ਅਦਾਕਾਰ ਬਤੌਰ ਲੇਖਕ ਨਿਰਦੇਸ਼ਕ ਵੀ ਅਨੇਕਾਂ ਯਾਦਗਰੀ ਛੋਟੀਆਂ-ਵੱਡੀਆਂ ਫ਼ਿਲਮਾਂ ਪੰਜਾਬੀ ਸਿਨਮੇ ਦੀ ਝੋਲੀ ਪਾ ਚੁੱਕਾ ਹੈ। ਟੈਲੀ ਫ਼ਿਲਮਾਂ ਦੇ ਦੌਰ ਵਿੱਚ ਗੁਰਮੀਤ ਸਾਜਨ ਨੇ ਮਨਜੀਤ ਸਿੰਘ ਟੋਨੀ ਨਾਲ ਮਿਲ ਕੇ ਬਤੌਰ ਲੇਖਕ, ਨਿਰਮਾਤਾ-ਨਿਰਦੇਸ਼ਕ ਅਨੇਕਾਂ ਕਾਮੇਡੀ ਤੇ ਸਮਾਜਿਕ ਵਿਸ਼ੇ ਦੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ। ਪਿਛਲੇ ਸਮਿਆਂ  ਦੌਰਾਨ ਉਸਨੇ ‘ਕੁੜਮਾਈਆਂ’ ਅਤੇ ‘ਤੂੰ ਮੇਰਾ ਕੀ ਲੱਗਦਾ ’ ਫ਼ਿਲਮਾਂ ਵੀ ਬਣਾਈਆਂ ਜਿਸਨੂੰ ਦਰਸ਼ਕਾ ਨੇ ਬੇਹੱਦ ਪਿਆਰ ਦਿੱਤਾ। ਜ਼ਿਕਰਯੋਗ ਹੈ ਕਿ ਗੁਰਮੀਤ ਸਾਜਨ ਤੇ ਮਨਜੀਤ ਟੋਨੀ ਹੁਣ ਆਪਣੀ ਇੱਕ ਹੋਰ ਨਵੀਂ ਫ਼ਿਲਮ ‘ਜੱਟਸ ਲੈਂਡ’  ਲੈ ਕੇ ਆ ਰਹੇ ਹਨ। ਜਿਸ ਵਿੱਚ ਗੁਰਮੀਤ ਸਾਜਨ ਨੇ ਅਦਾਕਾਰੀ ਦੇ  ਨਾਲ ਨਾਲ ਲੇਖਕ ਨਿਰਮਾਤਾ-ਨਿਰਦੇਸ਼ਕ ਵਜੋਂ ਵੀ ਆਪਣਾ ਯੋਗਦਾਨ ਪਾਇਆ ਹੈ।
     ਵਿੰਨਰ ਫ਼ਿਲਮਜ਼ ਅਤੇ ਜੈ ਖਾਨ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਬਾਰੇ ਗੱਲ ਕਰਦਿਆਂ ਗੁਰਮੀਤ ਸਾਜਨ ਤੇ ਮਨਜੀਤ ਸਿੰਘ ਟੋਨੀ ਨੇ ਕਿਹਾ ਕਿ  ਇਹ ਫ਼ਿਲਮ ਜ਼ਮੀਨਾਂ ਅਤੇ ਜਮੀਰਾਂ ਦੀ ਗੱਲ ਕਰਦੀ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦੇ ਨਾਲ ਨਾਲ ਸਾਂਝੀ ਖੇਤੀ ਕਰਨ ਦਾ ਸੁਨੇਹਾ ਵੀ ਦਿੰਦੀ ਹੈ।  ਮੁਹੰਮਦ ਜਾਵੇਦ ਦੀ ਲਿਖੀ ਇਹ ਫ਼ਿਲਮ ਦੀ ਕਹਾਣੀ ਮੌਜੂਦਾ ਸਮੇਂ ਵਿੱਚ ਕਿਸਾਨੀ ਦੀਆਂ ਸਮੱਸਿਆਵਾਂ ਨੂੰ ਬਾਖੂਬੀ ਪੇਸ਼ ਕਰਦੀ ਆਮ ਫ਼ਿਲਮਾਂ ਤੋਂ ਬਹੁਤ ਹਟਕੇ ਹੈ ਜੋ ਮਨੋਰੰਜਨ ਦੇ ਨਾਲ ਨਾਲ ਇੱਕ ਸਮਾਜਿਕ ਸੁਨੇਹਾ ਦਿੰਦੀ ਹੈ। ਕਾਮੇਡੀ ਅਤੇ ਵਿਆਹ ਕਲਚਰ ਦੀ ਭੀੜ ਵਿੱਚ ਇਹ ਨਿਵੇਕਲੀ ਫ਼ਿਲਮ ਹੋਵੇਗੀ ਜੋ ਸਵ ਵਰਿੰਦਰ ਦੇ ਸਮੇਂ ਦੀਆਂ ਫ਼ਿਲਮਾਂ ਵਰਗਾ ਮਾਹੌਲ ਸਿਰਜੇਗੀ। ‘ਜੈ ਜਵਾਨ-ਜੈ ਕਿਸਾਨ ਦੇ ਨਾਹਰੇ ਤੇ ਅਮਲ ਕਰਦੀ ਇਹ ਫ਼ਿਲਮ ਸਮਾਜਿਕ ਤੇ ਪਰਿਵਾਰਕ ਡਰਾਮਾ ਹੈ ਜੋ ਹਰ ਵਰਗ ਦੇ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ। 22 ਜੁਲਾਈ ਤੋਂ ਦੇਸ਼ ਵਿਦੇਸ਼ ਦੇ ਸਿਨੇਮਾਂ ਘਰਾਂ  ਦਾ ਸ਼ਿੰਗਾਰ ਬਣਨ ਜਾ ਰਹੀ ਇਸ ਫ਼ਿਲਮ ਵਿੱਚ ਗੁਰਮੀਤ ਸਾਜਨ, ਹੌਬੀ ਧਾਲੀਵਾਲ, ਗੁਰਵਿੰਦਰ ਬਰਾੜ(ਗਾਇਕ) ਜੈ ਖਾਨ, ਅਕਿੰਤਾ ਸ਼ੈਲੀ, ਏਕਤਾ ਨਾਗਪਾਲ, ਸੁਖਬੀਰ ਬਾਠ, ਕੁਲਦੀਪ ਨਿਆਮੀ, ਲਛਮਨ ਭਾਣਾ,ਪ੍ਰਕਾਸ਼ ਗਾਧੂ,ਅਮਰਜੀਤ ਸੇਖੋਂ, ਜਸਵੀਰ ਜੱਸੀ, ਸੁਰਜੀਤ ਗਿੱਲ, ਲਛਮਣ ਸਿੰਘ, ਹੈਰੀ ਸਚਦੇਵਾ,ਚਾਚਾ ਬਿਸ਼ਨਾ, ਜਸਵਿੰਦਰ ਜੱਸੀ, ਨੀਟਾ ਤੂੰਬੜਭਾਨ , ਸੋਨਾ ਹਰਾਜ਼, ਅਮਰਜੀਤ ਖੁਰਾਣਾ, ਈ ਪੀ ਅੰਗਰੇਜ਼ ਮੈਨਨ,ਗਗਨਦੀਪ ਆਦਿ ਕਲਾਕਾਰਾਂ ਨੇ ਅਦਾਕਾਰੀ ਕੀਤੀ ਹੈ। ਫ਼ਿਲਮ ਦਾ ਸੰਗੀਤ ਕੰਵਰ ਬਰਾੜ ਨੇ ਤਿਆਰ ਕੀਤਾ ਹੈ। ਗੁਰਵਿੰਦਰ ਬਰਾੜ ਤੇ ਜੱਸੀ ਦਿਉਲ ਹਠੂਰ ਦੇ ਲਿਖੇ ਗੀਤਾਂ ਨੂੰ ਨਿੰਜਾ, ਹਰਜੀਤ ਹਰਮਨ, ਗੁਰਵਿੰਦਰ ਬਰਾੜ, ਰਜਾ ਹੀਰ, ਗੁਰਦਾਸ ਸੰਧੂ ਤੇ ਬਿੱਟੂ ਗੁਰਸ਼ੇਰ ਨੇ ਗਾਇਆ ਹੈ। ਫ਼ਿਲਮ ਦਾ ਸੰਗੀਤ ਗੋਇਲ ਕੰਪਨੀ ਨੇ ਰਿਲੀਜ਼ ਕੀਤਾ  ਹੈ ਡਿਜ਼ੀਟਿਲ ਤੇ ਸੈਟੇਲਿਟ ਪਾਰਟਨਰ ਲੋਕਧੁਨ ਵਾਲੇ ਹਨ।  ਫ਼ਿਲਮ ਦੇ ਨਿਰਮਾਤਾ ਗੁਰਮੀਤ ਸਾਜਨ ਹਨ ਤੇ ਬਾਗੀ ਸੰਧੂ ਰੁੜਕਾ ਕਲਾਂ (ਯੂ ਕੇੇ) ,ਜਾਵੇਦ ਖਾਨ, ਗੁਰਮੀਤ ਫੋਟੋਜੈਨਿਕ  ਤੇ ਪਰਮਿੰਦਰ ਬੱਤਰਾ ਸਹਿ ਨਿਰਮਾਤਾ ਹਨ। ਫ਼ਿਲਮ ਦਾ ਡਾਇਰੈਕਟਰ ਗੁਰਮੀਤ ਸਾਜਨ ਤੇ ਮਨਜੀਤ ਸਿੰਘ ਟੋਨੀ ਹਨ। ਐਸੋਸੀਏਟ ਡਾਇਰੈਕਟਰ ਬਿਕਰਮ ਗਿੱਲ ਹਨ। ਫ਼ਿਲਮ ਦੀ ਫੋਟੋਗ੍ਰਾਫ਼ੀ ਬਰਿੰਦਰ ਸਿੱਧੂ ਨੇ ਕੀਤੀ ਹੈ।
                         
ਸੰਪਰਕ: 9814607737  
 

ਵੀਡੀਓ

ਹੋਰ
Have something to say? Post your comment
X