ਚੰਡੀਗੜ੍ਹ, 14 ਅਪ੍ਰੈਲ :
ਦਸਤਕ ਆਰਟ ਕਰੀਏਸ਼ਨ ਤੇ ਆਜ਼ਾਦ ਫ਼ਿਲਮਜ਼ ਵਲੋਂ ਮਿਤੀ 15 ਅਪ੍ਰੈਲ ਸ਼ਾਮੀ 5 ਵਜੇ ਇਕ ਵੈੱਬ ਸੀਰੀਜ਼ ' ਦੋ ਦੁਲਿਆਂ ਦੀ ਇਕ ਬਾਤ' ਯੂਟਿਊਬ ਚੈਨਲ Dastak Art Creation ਉਪਰ ਕੀਤੀ ਜਾ ਰਹੀ ਹੈ। ਇਸ ਫਿਲਮ ਵਿੱਚ ਅੱਜ ਦੇ ਸਮੇਂ ਉਪਰ ਸਿਸਟਮ ਦੀਆਂ ਲੋਕ ਮਾਰੂ ਨੀਤੀਆਂ ਤੇ ਨੌਜਵਾਨੀ ਦੀ ਹੋਈ ਗਲਤ ਦਿਸ਼ਾ ਨੂੰ ਦਰਸਾਉਂਦੀ ਹੈ ਤੇ ਲੋਕਾਂ ਨੂੰ ਸੰਗਰਸ਼ਾਂ ਦਾ ਰਾਹ ਅਪਨਾਉਣ ਲਈ ਪ੍ਰੇਰਦੀ ਹੈ। ਇਸ ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਅਮ੍ਰਿਤਪ੍ਰੀਤ ਹਨ, ਸਕ੍ਰੀਨਪਲੇ ਪਰਮਜੀਤ ਕੌਰ, ਵੀਡੀਓ ਐਡੀਟਿੰਗ ਹਰਵਿੰਦਰ ਆਜ਼ਾਦ ਵੱਲੋਂ ਕੀਤੀ ਗਈ ਹੈ। ਫਿਲਮ ਵਿੱਚ ਹਰਵੀਰ ਸਿੰਘ, ਤਾਰੀ ਘਨੌਰ, ਗੁਰਪ੍ਰੀਤ ਕੌਰ, ਗਗਨ ਵਰਮਾ, ਗੁਰਪ੍ਰੀਤ ਸਿੰਘ, ਜਸਬੀਰ ਸਿੰਘ, ਕੁਲਵਿੰਦਰ ਸਿੰਘ, ਸੰਦੀਪ ਸਿੰਘ, ਕੇ ਡੀ ਚਹਿਲ, ਕਰਮ ਅਤੇ ਸੁਖ ਨੇ ਬਤੌਰ ਅਦਾਕਾਰੀ ਕੰਮ ਕੀਤਾ ਹੈ।