ਪਾਣੀਪਤ,4 ਜੂਲਾਈ,ਦੇਸ਼ ਕਲਿਕ ਬਿਊਰੋ:
ਮੇਘਾਲਿਆ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ 2021 ਵਿੱਚ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ 'ਤੇ ਨਿਸ਼ਾਨ ਸਾਹਿਬ ਝੁਲਾਉਣ 'ਤੇ ਟਿੱਪਣੀ ਕੀਤੀ ਹੈ। ਉਨ੍ਹਾਂ ਕਿਸਾਨ ਅੰਦੋਲਨ ਦੌਰਾਨ ਲਾਲ ਕਿਲੇ 'ਤੇ ਨਿਸ਼ਾਨ ਸਾਹਿਬ ਝੁਲਾਉਣ ਨੂੰ ਜਾਇਜ਼ ਠਹਿਰਾਇਆ ਹੈ। ਮਲਿਕ ਮੁਤਾਬਕ ਗਣਤੰਤਰ ਦਿਵਸ 'ਤੇ ਲਾਲ ਕਿਲੇ 'ਤੇ ਨਿਸ਼ਾਨ ਸਾਹਿਬ ਲਹਿਰਾਉਣਾ ਗਲਤ ਨਹੀਂ ਹੈ।ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨਾਂ ਨੇ ਨਾ ਤਾਂ ਕਿਸੇ ਪਾਰਟੀ ਦਾ ਝੰਡਾ ਲਹਿਰਾਇਆ ਸੀ ਅਤੇ ਨਾ ਹੀ ਇਹ ਝੰਡਾ ਜਿੱਥੇ ਪ੍ਰਧਾਨ ਮੰਤਰੀ ਲਹਿਰਾਉਂਦੇ ਹਨ, ਉਥੇ ਹੀ ਲਹਿਰਾਇਆ ਸੀ।ਫਿਰ ਵੀ ਉਨ੍ਹਾਂ ਦੇ ਅਜਿਹਾ ਕਰਨ ਨੂੰ ਦੇਸ਼ ਧ੍ਰੋਹ ਦੀ ਕਾਰਵਾਈ ਦੱਸਿਆ ਗਿਆ ਸੀ। ਪਾਣੀਪਤ 'ਚ ਇਕ ਪ੍ਰੋਗਰਾਮ ਦੌਰਾਨ ਮਲਿਕ ਨੇ ਕਿਹਾ ਕਿ ਲਾਲ ਕਿਲੇ 'ਤੇ ਝੰਡਾ ਲਹਿਰਾਉਣ ਦਾ ਸਭ ਤੋਂ ਪਹਿਲਾਂ ਅਧਿਕਾਰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਹੈ ਪਰ ਉਸ ਤੋਂ ਬਾਅਦ ਜੇਕਰ ਕਿਸੇ ਨੂੰ ਹੱਕ ਹੈ ਤਾਂ ਉਹ ਸਿੱਖਾਂ ਅਤੇ ਸਾਡਾ (ਜਾਟਾਂ) ਦਾ ਹੈ।ਰਾਜਪਾਲ ਨੇ ਕਿਹਾ ਕਿ ਸਿੱਖ ਗੁਰੂ ਦਾ ਲਾਲ ਕਿਲੇ ਦੇ ਸਾਹਮਣੇ ਸਿਰ ਕਲਮ ਕਰ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਧਰਮ ਪਰਿਵਰਤਨ ਤੋਂ ਇਨਕਾਰ ਕਰ ਦਿੱਤਾ ਸੀ। ਜੇਕਰ ਲਾਲ ਕਿਲੇ 'ਤੇ ਝੰਡਾ ਲਹਿਰਾਉਣ ਦਾ ਹੱਕ ਉਨ੍ਹਾਂ ਦੀ ਔਲਾਦ ਨੂੰ ਨਹੀਂ ਹੈ ਤਾਂ ਕਿਸ ਨੂੰ ਹੈ। ਰਾਜਪਾਲ ਨੇ ਕਿਹਾ ਕਿ ਦੂਜੇ ਸਾਡੇ (ਜਾਟ) ਹਨ, ਜੋ ਹਰ ਛੇਵੇਂ ਮਹੀਨੇ ਲਾਲ ਕਿਲ੍ਹੇ 'ਤੇ ਚੜ੍ਹ ਜਾਂਦੇ ਸਨ ਅਤੇ ਕਦੇ ਕਿਲ੍ਹੇ 'ਤੇ।ਕਦੇ ਅਕਬਰ ਦੀ ਕਬਰ ਪੁੱਟ ਦਿੰਦੇ ਸਨ। ਇਸ ਲਈ ਦੂਜਾ ਹੱਕ ਸਾਡਾ ਹੈ।