ਚੰਡੀਗੜ੍ਹ, 23 ਜੂਨ, ਦੇਸ਼ ਕਲਿੱਕ ਬਿਓਰੋ :
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਐਸਵਾਈਐਲ ਅੱਜ ਰਿਲੀਜ਼ ਹੋ ਗਿਆ ਹੈ। ਸ਼ਾਮ 6 ਵਜੇ ਰਿਲੀਜ਼ ਹੋਣ ਦੇ ਕੁਝ ਮਿੰਟਾ ਵਿੱਚ ਹੀ ਲੱਖਾਂ ਵਿੱਚ ਲੋਕਾਂ ਨੇ ਸੁਣਿਆ। 10 ਮਿੰਟ ਵਿੱਚ ਹੀ 6 ਲੱਖ ਲੋਕ ਸੁਣ ਚੁੱਕੇ ਸਨ। ਤਿੰਨ ਘੰਟਿਆਂ ਵਿੱਚ ਇਸ ਗਾਣੇ ਦੇ 2 ਮਿਲੀਅਨ ਵਿਊਜ਼ ਹੋ ਚੁੱਕੇ ਹਨ। ਸਿੱਧੂ ਮੂਸੇਵਾਲਾ ਦਾ ਯੂਟਿਊਬ ਉਤੇ ਅੱਜ ਸ਼ਾਮ 6 ਵਜੇ ਇਹ ਗੀਤ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਵਿੱਚ ਸਿੱਧੂ ਮੂਸੇਵਾਲੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਚੁੱਕਿਆ ਗਿਆ ਹੈ।
ਯੂ ਟਿਊਬ ਨੇ ਸਿੱਧੂ ਮੂਸੇਵਾਲਾ ਦਾ ਗੀਤ SYL ਹਟਾਇਆ