Hindi English Monday, 24 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਮਨੋਰੰਜਨ

More News

ਹੁਣ 24 ਨੂੰ ਆਵੇਗਾ ਐਮੀ ਵਿਰਕ ਤੇ ਸੋਨਮ ਬਾਜਵਾ ਦਾ ਸ਼ੇਰ ਬੱਗਾ...

Updated on Monday, June 20, 2022 07:52 AM IST

-ਸੁਰਜੀਤ ਜੱਸਲ

ਚੰਡੀਗੜ੍ਹ : 20 ਜੂਨ, 

  ਸੰਸਾਰ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲੇ ਦੇ ਬੇਵਕਤੇ ਜਹਾਨੋਂ ਤੁਰ ਜਾਣ ਦੇ ਅਫ਼ਸੋਸ ਵਜੋਂ ਪੰਜਾਬੀ ਸੰਗੀਤ ਅਤੇ ਫ਼ਿਲਮ ਸਰਗਰਮੀਆਂ  ਰੋਕ ਦਿੱਤੀਆਂ ਸਨ ਜਿਸ ਕਰਕੇ ਦਰਸ਼ਕ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਨਵੀਂ ਫ਼ਿਲਮ ‘ਸ਼ੇਰ ਬੱਗਾ’ ਹੁਣ 24 ਜੂਨ ਨੂੰ ਵੇਖ ਸਕਣਗੇ।

ਲੇਖਕ ਨਿਰਦੇਸ਼ਕ ਜਗਦੀਪ ਸਿੱਧੂ ਦੀ ਇਹ ਫ਼ਿਲਮ ਉਸਦੀਆਂ ਪਹਿਲੀਆਂ ਫ਼ਿਲਮਾਂ ਤੋਂ ਬਹੁਤ ਹਟਕੇ ਇੱਕ ਨਵੇਂ ਵਿਸ਼ੇ ਅਧਾਰਤ ਹੈ। ਬੀਤੇ ਦਿਨੀਂ ‘ਸ਼ੇਰ ਬੱਗਾ’ ਦਾ ਟਰੇਲਰ ਰਿਲੀਜ਼ ਹੋਇਆ ਹੈ ਜਿਸ ਵਿੱਚ ਐਮੀ ਵਿਰਕ ਬਹੁਤ ਹੀ ਭੋਲਾ ਭਾਲਾ, ਸਾਫ਼ ਦਿਲ ਵਿਖਾਇਆ ਗਿਆ ਹੈ। ਪਿੰਡੋਂ ਵਿਦੇਸ਼ ਆ ਕੇ ਵੀ ਉਸ ਨੂੰ ਬਾਹਰਲੀ ‘ਹਵਾ’ ਨਹੀਂ ਲੱਗਦੀ। ਇਸੇ ਭੋਲੇਪਣ ਕਰਕੇ ਉਸਦੀ ਜਿੰਦਗੀ ਵਿੱਚ ਸੋਨਮ ਬਾਜਵਾ ਆਉਂਦੀ ਹੈ ਜਿਸ ਨਾਲ ਫ਼ਿਲਮ ਦੀ ਕਹਾਣੀ ਨਵੇਂ ਮੋੜ ਲੈਂਦੀ ਹੋਈ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੀ ਹੈ। ਪਿੰਡ ਦੇ ਹਾਣੀ ਮੁੰਡੇ ਉਸਦੇ ਭੋਲੇਪਣ ਦਾ ਅਕਸਰ ਹੀ ਮਜ਼ਾਕ ਉਡਾਉਂਦੇ ਰਹਿੰਦੇ ਸੀ ਇਸੇ ਕਰਕੇ ਉਹ ਵੱਖ-ਵੱਖ  ਵਿਦੇਸ਼ੀ ਕੁੜੀਆਂ ਨਾਲ ਆਕਸ਼ਿਤ ਫੋਟੋਆਂ ਖਿੱਚਵਾ ਕੇ ਪਿੰਡ ਦੇ ਹਾਣੀਆਂ ਵਿੱਚ ਨੰਬਰ ਬਣਾਉਣ ਲਈ ਭੇਜਦਾ ਹੈ ਪਰ ਇਸ ਚੱਕਰ ’ਚ ਪੈ ਕੇ  ਉਸਦੀ ਜ਼ਿੰਦਗੀ ਹੋਰ ਹਾਸੇ ਦਾ ਤਮਾਸ਼ਾ ਬਣ ਜਾਂਦੀ ਹੈ ਜਦ ਸੋਨਮ ਬਾਜਵਾ ਗਰਭਵਤੀ ਹੋ ਜਾਂਦੀ ਹੈ ਪਰ ਉਹ ਬੱਚਾ ਰੱਖਣਾ ਨਹੀਂ ਚਾਹੁੰਦੀ..ਜਦਕਿ ਐਮੀ ਆਪਣੇ ‘ਸ਼ੇਰ ਬੱਗੇ’ ਨੂੰ ਦੁਨੀਆ ਵਿਖਾਉਂਣੀ ਚਾਹੁੰਦਾ ਹੈ। ਅਖੀਰ ਇੱਕ ਸਮਝੋਤੇ ਤਹਿਤ ਉਹ ਸਹਿਮਤ ਹੋ ਜਾਂਦੀ ਹੈ। ਐਮੀ ਆਪਣੇ ਭੋਲੇ ਮਾਪਿਆਂ ਤੋਂ ‘ਆਂਡਿਆਂ’ ਦਾ ਵਪਾਰ ਕਰਨ  ਬਹਾਨੇ ਪੈਸੇ ਮੰਗਵਾਉਂਦਾ ਹੈ ਪਰ ਸੋਨਮ ਦੀ ਪ੍ਰੈਗਨੈਂਸੀ ਵਾਲੀ ਅਸਲ ਕਹਾਣੀ ਨਹੀਂ ਦੱਸਦਾ। ਐਮੀ ਅਤੇ ਸੋਨਮ ਵੱਖ-ਵੱਖ ਘਰਾਂ ਵਿੱਚ ਰਹਿਣ ਦਾ ਫੈਸਲਾ ਕਰਦੇ ਹਨ ਅਤੇ ਬੱਚਾ ਐਮੀ ਦੇ ਘਰ ਜਾਵੇਗਾ ਇਹ ਤਹਿ ਕਰਦੇ ਨੇ, ਪਰ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ 9 ਮਹੀਨਿਆਂ ਦੇ ਸਮੇਂ ਦੌਰਾਨ, ਐਮੀ ਅਤੇ ਸੋਨਮ ਚੰਗਾ ਸਮਾਂ ਬਤੀਤ ਕਰਨਗੇ ਅਤੇ ਉਹ ਇੱਕ ਦੂਜੇ ਵੱਲ ਆਕਰਸ਼ਿਤ ਹੋਣਗੇ ਅਤੇ ਬੱਚੇ ਲਈ ਭਾਵਨਾਵਾਂ ਵੀ ਪੈਦਾ ਹੋਣਗੀਆਂ.. ਹੁਣ ਪ੍ਰਸ਼ੰਸ਼ਕ ਇਹ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿ ਜਦੋਂ ਬੱਚਾ ਯਾਨੀ ‘ਸ਼ੇਰ ਬੱਗਾ ’ ਉਨ੍ਹਾਂ ਦੀ ਜ਼ਿੰਦਗੀ ’ਚ ਆਵੇਗਾ ਤਾਂ ਐਮੀ ਅਤੇ ਸੋਨਮ ਇਕੱਠੇ ਹੋਣਗੇ ਜਾਂ ਨਹੀਂ। ਸ਼ੇਰ ਬੱਗਾ ਦੀ ਅਸਾਧਾਰਨ ਪ੍ਰੇਮ ਕਹਾਣੀ ਦੇ  ਟਰੇਲਰ ਨੂੰ ਖੂਬਸੂਰਤ ਟਿੱਪਣੀਆਂ ਤੇ ਬਹੁਤ ਪਿਆਰ ਮਿਲ ਰਿਹਾ ਹੈ।


ਫਿਲਮ ਵਿੱਚ ਐਮੀ ਵਿਰਕ ਤੇ ਸੋਨਮ ਬਾਜਵਾ ਤੋਂ ਇਲਾਵਾ ਦੀਪ ਸਹਿਗਲ, ਨਿਰਮਲ ਰਿਸ਼ੀ, ਸਵ. ਕਾਕਾ ਕੌਤਕੀ, ਬਨਿੰਦਰ ਬੰਨੀ, ਜਸਨੀਤ ਕੌਰ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਦਲਜੀਤ ਥਿੰਦ ਅਤੇ ਐਮੀ ਵਿਰਕ ਨੇ ਇਸ ਫ਼ਿਲਮ ਦਾ ਨਿਰਮਾਣ ਕੀਤਾ ਹੈ।ਕਿਸਮਤ ‘ਛੜਾ’ ਤੇ ‘ਸੁਪਨਾ’ ਫ਼ਿਲਮਾਂ ਦੇ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਨੇ ‘ਸ਼ੇਰ ਬੱਗਾ’ ਨੂੰ ਬਹੁਤ ਹੀ ਖੂਬਸੁਰਤੀ ਨਾਲ ਲਿਖਿਆ ਤੇ ਨਿਰਦੇਸ਼ਿਤ ਕੀਤਾ ਹੈ। ਫ਼ਿਲਮ ਦਾ ਗੀਤ ਸੰਗੀਤ ਵੀ ਬਹੁਤ ਵਧੀਆ ਹੈ।      

 

ਵੀਡੀਓ

ਹੋਰ
Have something to say? Post your comment
X