ਨਵੀਂ ਦਿੱਲੀ, 1 ਜੂਨ, ਦੇਸ਼ ਕਲਿੱਕ ਬਿਓਰੋ :
ਮਸ਼ਹੂਰ ਗਾਇਕ ਕੇ ਕੇ ਦੀ ਬੀਤੀ ਰਾਤ ਨੂੰ ਮੌਤ ਹੋ ਗਈ। ਉਹ 53 ਸਾਲ ਦੇ ਸਨ। ਉਹ ਕੋਲਕੱਤਾ ਵਿੱਚ ਇਕ ਪ੍ਰੋਗਰਾਮ ਦੌਰਾਨ ਅਚਾਨਕ ਬਿਮਾਰ ਹੋ ਗਏ, ਜਿਨ੍ਹਾਂ ਨੂੰ ਸੀਐਮਆਰਆਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਕੇ ਕੇ ਕੋਲਕੱਤਾ ਦੇ ਨਜਰੂਲ ਮੰਚ ਉਤੇ ਗੁਰਦਾਸ ਕਾਲਜ ਦੇ ਫੈਸਟੀਵਲ ਵਿੱਚ ਪ੍ਰੋਗਰਾਮ ਪੇਸ਼ ਕਰ ਰਹੇ ਸਨ।