Hindi English Monday, 24 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਮਨੋਰੰਜਨ

More News

ਬੁਲੰਦ ਹੌਸਲੇ ਦੀ ਕਹਾਣੀ ਪੇਸ਼ ਕਰਦੀ ਫ਼ਿਲਮ ‘‘ਗੂੰਗਾ ਪਹਿਲਵਾਨ’

Updated on Tuesday, May 31, 2022 14:18 PM IST

ਸੁਰਜੀਤ ਜੱਸਲ 
 
ਸੁਖਪਾਲ ਸਿੱਧੂ ਸਮਾਜ ਨਾਲ ਜੁੜਿਆ ਲੇਖਕ ਨਿਰਮਾਤਾ ਨਿਰਦੇਸ਼ਕ ਹੈ ਜਿਸਨੇ ਆਪਣੀਆਂ ਫ਼ਿਲਮਾਂ ਰਾਹੀਂ ਹਮੇਸ਼ਾ ਹੀ ਸਮਾਜਿਕ ਮੁੱਦਿਆਂ ਦੀ ਗੱਲ ਕੀਤੀ ਹੈ ਜੋ ਮਨੋਰੰਜਨ ਦੇ ਨਾਲ ਨਾਲ ਸਮਾਜ ਨੂੰ ਚੰਗੀ ਸੇਧ ਦਿੰਦੀਆਂ ਹਨ। ਅਨੇਕਾਂ ਫ਼ੀਚਰ ਅਤੇ ਟੈਲੀਫ਼ਿਲਮਾਂ ਦਾ ਨਿਰਮਾਣ ਕਰ ਚੁੱਕੇ ਸੁਖਪਾਲ ਸਿੱਧੂ ਇੰਨ੍ਹੀ ਦਿਨੀਂ ਆਪਣੀ ਨਵੀਂ ਫ਼ਿਲਮ ‘ਗੂੰਗਾ ਪਹਿਲਵਾਨ’ ਲੈ ਕੇ ਆਇਆ ਹੈ। ਇਹ ਫ਼ਿਲਮ ਅਜੋਕੇ ਸਮਾਜ ਵਿੱਚ ਇੱਕ ਗੂੰਗੇ ਵਿਆਕਤੀ ਦੇ ਹੌਸਲੇ ਤੇ ਲਗਨ ਦੀ ਕਹਾਣੀ ਹੈ। ਪਰਮਜੀਤ ਫ਼ਿਲਮਜ਼ ਦੇ ਬੈਨਰ ਹੇਠ ਲੇਖਕ ਨੀਰਜ ਕਾਂਤ ਦੀ ਕਹਾਣੀ ਅਧਾਰਤ ਬਣੀ ਇਸ ਫ਼ਿਲਮ ਦਾ ਨਿਰਮਾਤਾ ਨਿਰਦੇਸ਼ਕ ਸੁਖਪਾਲ ਸਿੱਧੂ ਹੈ। ਫ਼ਿਲਮ ਬਾਰੇ ਜਾਣਕਾਰੀ ਦਿੰਦੇ ਸੁਖਪਾਲ ਸਿੱਧੂ ਨੇ ਦੱਸਿਆ ਕਿ ਪੁਰਾਣੇ ਸਮਿਆਂ ਵਿੱਚ ਸਿਹਤ ਸੰਭਾਲ ਅਤੇ ਜੋਰ ਅਜ਼ਮਾਇਸ਼ ਲਈ ਭਲਵਾਨਾਂ ਦੇ ਅਖਾੜੇ ਹੁੰਦੇ ਸੀ ਜਿੱਥੇ ਪਿੰਡ ਤੇ ਗੱਭਰੂ ਮੁੰਡੇ ਪਹਿਲਵਾਨੀ ਦੇ ਗੁਰ ਸਿੱਖ ਕੇ ਛਿੰਝ ਵਿਚ ਘੁਲਦੇ ਹੁੰਦੇ ਸੀ ਜਿੱਥੇ ਖਾਧੀਆਂ ਖੁਰਾਕਾਂ ਅਤੇ ਪੱਠਿਆਂ ਦੇ ਜ਼ੋਰ ਦਾ ਪਤਾ ਲੱਗਦਾ ਸੀ। ਇਹ ਕਹਾਣੀ ਇੱਕ ਅਜਿਹੇ ਗੂੰਗੇ ਨੌਜਵਾਨ ਦੀ ਹੈ ਜਿਸ ਨੂੰ ਭਲਵਾਨੀ ਦਾ ਸੌਂਕ ਹੈ ਪ੍ਰੰਤੂ ਉਸਦਾ ਗੂੰਗਾਪਣ ਉਸਦੀ ਕਮਜ਼ੋਰੀ ਹੈ। ਪਰ ਉਹ ਹਿੰਮਤ ਨਹੀਂ ਹਾਰਦਾ ਤੇ ਅਖ਼ੀਰ ਇੱਕ ਦਿਨ ਅਖਾੜੇ ਵਿੱਚ ਝੰਡੀ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੰਦਾ ਹੈ। ਇਹ ਫ਼ਿਲਮ ਜਿੱਥੇ ਨੌਜਵਾਨਾਂ ਨੂੰ ਪੁਰਾਣੇ ਕਲਚਰ ਅਤੇ ਵਿਰਾਸਤ ਬਾਰੇ ਅਨਮੋਲ ਜਾਣਕਾਰੀ ਦਿੰਦੀ ਹੈ, ਉੱਥੇ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੀ, ਨਰੋਈ ਸੇਹਤ ਬਣਾਉਣ ਦਾ ਜ਼ਜਬਾ ਪੈਦਾ ਕਰਦੀ ਹੈ। ਇਸ ਫ਼ਿਲਮ ਵਿੱਚ ਮਲਕੀਤ ਰੌਣੀ, ਸੁਖਪਾਲ ਸਿੱਧੂ,ਨੀਰਜ ਕਾਂਤ, ਅੰਮ੍ਰਿਤਪਾਲ ਸਿੰਘ ਬਿੱਲਾ, ਰਣਜੀਤ ਮਣੀ,ਸੰਜੀਵ ਕਲੇਰ, ਪਰਮਜੀਤ ਸਿੱਧੂ, ਮੰਜੂ ਸੇਠੀ, ਅਮਨ ਸਿੱਧੂ, ਮਿਸ਼ ਗਜ਼ਲ ਜੀਤਾ ਧੂਰੀ,ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। 10 ਜੂਨ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦੇ ਗੀਤ ਰਣਜੀਤ ਮਣੀ, ਸਾਲਮ ਖ਼ਾਨ,ਰਵੀ ਹਲਵਾਰਾ ਨੇ ਪਲੇਅ ਬੈਕ ਗਾਏ ਹਨ। ਗੀਤ ਕੁਲਦੀਪ ਦੁੱਗਲ, ਸਵ ਅਜੀਤ ਸਿੰਘ ਤੇ ਜਸਦੀਪ ਸਿੱਧੂ ਨੇ ਲਿਖੇ ਹਨ।(MOREPIC1)
 
ਲੁਧਿਆਣਾ ਜਿਲ੍ਹਾ ਦੇ ਮੁੱਲਾਂਪੁਰ ਨੇੜਲੇ ਪਿੰਡ ਰਕਬਾ ਵਿਖੇ ਪਿਤਾ ਜੋਰਾ ਸਿੰਘ ਤੇ ਮਾਤਾ ਹਰਭਜਨ ਕੌਰ ਦੇ ਘਰ ਜਨਮਿਆਂ ਸੁਖਪਾਲ ਸਿੱਧੂ ਪਿਛਲੇ 30 ਸਾਲਾਂ ਤੋਂ ਫ਼ਿਲਮ ਅਤੇ ਕਲਾ ਸੰਸਾਰ ਨਾਲ ਜੁੜਿਆ ਹੋਇਆ ਹੈ। 1998 ਵਿੱਚ ਉਸਨੇ ਆਪਣੀ ਲਿਖੀ ਫ਼ਿਲਮ ਸ਼ਿਕਾਰੀ ਬਣਾਈ ਜਿਸਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ। ਫਿਰ ਇੱਕ ਹੋਰ ਫ਼ਿਲਮ ਦੇਸ਼ ਧ੍ਰੋਹੀ ਵੀ ਬਣਾਈ। ਸੁਖਪਾਲ ਸਿੱਧੂ ਨੇ ਹੁਣ ਤੱਕ ਦੋ ਦਰਜਨ ਦੇ ਕਰੀਬ ਟੈਲੀ ਫ਼ਿਲਮਾਂ ਤੇ ਅੱਧੀ ਦਰਜਨ ਦੇ ਕਰੀਬ ਫ਼ੀਚਰ ਫ਼ਿਲਮਾਂ ਬਤੌਰ ਲੇਖਕ ਨਿਰਮਾਤਾ ਨਿਰਦੇਸ਼ਕ ਬਣਾ ਚੁੱਕਾ ਹੈ। ‘ਚੰਨੋ, ਵਲੈਤਣ ਜੱਟੀ, ‘ਜੱਟ ਜਿਊਣਾ ਮੌੜ ਇੱਕ ਸੱਚੀ ਗਾਥਾ’,ਕਾਰੇ ੲੰਜੇਟਾਂ ਦੇ, ਚਾਅ ਮੁਲਕ ਬੇਗਾਨੇ ਦਾ, ਪੰਗੇ ਸਰਪੰਚੀ ਦੇ, ਅੱਜ ਦਾ ਦਾਰਾ’ ਅਤੇ ਦਰਜਨਾਂ ਲਘੂ ਫ਼ਿਲਮਾਂ ਦਾ ਨਿਰਮਾਣ ਕਰ ਚੁੱਕੇ ਸੁਖਪਾਲ ਸਿੱਧੂ ਨੇ ਮੁੰਬਈ ਰਹਿੰਦਿਆਂ ਕਈ ਹਿੰਦੀ ਫ਼ਿਲਮਾਂ ਵਿੱਚ ਵੀ ਯਾਦਗਰੀ ਕਿਰਦਾਰ ਨਿਭਾਏ। ‘‘ਗੂੰਗਾ ਪਹਿਲਵਾਨ’’ ਬਾਰੇ ਸੁਖਪਾਲ ਸਿੱਧੂ ਦਾ ਕਹਿਣਾ ਹੈ ਕਿ ਇਹ ਮਨੋਰੰਜਨ ਭਰਪੂਰ ਪਰਿਵਾਰਕ ਫ਼ਿਲਮ ਹੈ ਜੋ ਇੱਕ ਅਪਾਹਜ ਬੰਦੇ ਦੀ ਤੰਦਰੁਸਤ ਤਕੜੀ ਸੋਚ ਅਤੇ ਦਲੇਰੀ ਦੀ ਨਵੀਂ ਮਿਸ਼ਾਲ ਪੇਸ਼ ਕਰਦੀ ਹੈ।
                    ਫੋਨ: 9814607737

ਵੀਡੀਓ

ਹੋਰ
Have something to say? Post your comment
X