ਸੰਗਰੂਰ/ 22 ਮਈ/ ਦੇਸ਼ ਕਲਿਕ ਬਿਊਰੋ :
ਸੰਗਰੂਰ ਵਿੱਚ ਨਸ਼ਿਆਂ ਖਿਲਾਫ਼ ਕੱਢੀ ਗਈ ‘ਪੜ੍ਹਦਾ ਪੰਜਾਬ’ ਰੈਲੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਮਸ਼ਹੂਰ ਗਾਇਕ ਹਰਜੀਤ ਹਰਮਨ ਵੱਲੋਂ ਅਖਾੜਾ ਲਾ ਕੇ ਰੰਗ ਬੰਨ ਦਿੱਤਾ। ਹਰਜੀਤ ਹਰਮਨ ਵੱਲੋਂ ਗਾਏ ਗਏ ਸੱਭਿਆਚਾਰਕ ਗੀਤਾਂ ਨੇ ਲੋਕਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼ਾਇਦ ਇਹ ਪੰਜਾਬ ਦਾ ਅਜਿਹਾ ਪਹਿਲਾ ਅਖਾੜਾ ਹੈ ਜੋ ਸਵੇਰੇ 6 ਵਜੇ ਲਗਾਇਆ ਗਿਆ। ਉਨ੍ਹਾਂ ਹਰਜੀਤ ਹਰਮਨ ਦੇ ਗੀਤਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰਮਨ ਦੇ ਗੀਤ ਸੱਭਿਆਚਾਰਕ ਗੀਤ ਹਨ।(MOREPIC1)
ਇਸ ਮੌਕੇ ਮੁੱਖ ਮੰਤਰੀ ਨੇ ਬੋਲਦਿਆਂ ਇਹ ਵੀ ਕਿਹਾ ਕਿ ਸੰਗਰੂਰ ਜ਼ਿਲ੍ਹੇ ਤੋਂ ਸ਼ੁਰੂ ਹੋਈ ਗੱਲ ਹੁਣ ਦੁਨੀਆ ਭਰ ਵਿੱਚ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਿਹਾ ਜਾਂਦਾ ਸੀ ਸਾਡਾ ਕੀ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ, ਪਰ ਹੁਣ ਸਾਨੂੰ ਸਰੂਰ ਸਾਡਾ ਜ਼ਿਲ੍ਹਾ ਸੰਗਰੂਰ ਕਿਹਾ ਜਾਵੇਗਾ।