ਚੰਡੀਗੜ੍ਹ, 16 ਮਈ, ਦੇਸ਼ ਕਲਿੱਕ ਬਿਓਰੋ :
ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੇ ਅੱਜ ਉਸ ਵਿਵਾਦਤ ਵੀਡੀਓ ਲਈ ਮੁਆਫੀ ਮੰਗੀ ਹੈ ਜਿਸ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਸੀ। ਭਾਰਤੀ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਉਤੇ ਵੀਡੀਓ ਪੋਸਟ ਕਰਦੇ ਹੋਏ ਕਿਹਾ ਕਿ ਮੈਂ ਕਿਸੇ ਵੀ ਇਕ ਧਰਮ, ਜਾਤੀ ਜਾਂ ਪੰਜਾਬੀਆਂ ਦਾ ਨਾਮ ਨਹੀਂ ਲਿਆ, ਸਿਰਫ ਜਨਰਲ ਗੱਲ ਕਰ ਰਹੀ ਸੀ ਕਿ ਅੱਜ ਕੱਲ੍ਹ ਤਾਂ ਦਾੜ੍ਹੀ ਮੁੱਛ ਹਰ ਕੋਈ ਰੱਖਦਾ ਹੈ। ਉਸਨੇ ਕਿਹਾ ਕਿ ਜੇਕਰ ਮੇਰੇ ਇਨ੍ਹਾਂ ਸ਼ਬਦਾਂ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫੀ ਮੰਗਦੀ ਹਾਂ। ਉਨ੍ਹਾਂ ਕਿਹਾ ਕਿ ਮੈਂ ਆਪ ਇਕ ਪੰਜਾਬੀ ਹਾਂ, ਮੈਨੂੰ ਮਾਣ ਹੈ ਕਿ ਮੈਂ ਪੰਜਾਬੀ ਹਾਂ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦਾ ਪੂਰਾ ਮਾਣ ਰੱਖਾਂਗੀ।