Hindi English Tuesday, 29 April 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਮਨੋਰੰਜਨ

More News

ਨੌਰਥ ਜ਼ੋਨ ਫ਼ਿਲਮ ਐਂਡ ਟੀ.ਵੀ. ਆਰਟਿਸਟਸ ਐਸੋਸੀਏਸ਼ਨ ਨੇ ਮਨਾਇਆ ਵਿਸ਼ਵ ਪੰਜਾਬੀ ਸਿਨੇਮਾ ਦਿਵਸ

Updated on Tuesday, March 30, 2021 18:57 PM IST

ਮੋਹਾਲੀ, 30 ਮਾਰਚ  :

ਨੌਰਥ ਜ਼ੋਨ ਫ਼ਿਲਮ ਐਂਡ ਟੀ.ਵੀ. ਆਰਟਿਸਟਸ ਐਸੋਸੀਏਸ਼ਨ ਵੱਲੋਂ ਵਿਸ਼ਵ ਪੰਜਾਬੀ ਸਿਨੇਮਾ ਦਿਵਸ ਇੱਥੇ ਵੀ.ਆਰ. ਪੰਜਾਬ ਸ਼ਾਪਿੰਗ ਮਾਲ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਐਸੋਸੀਏਸ਼ਨ ਦੇ ਸਰਪ੍ਰਸਤ ਯੋਗਰਾਜ ਸਿੰਘ ਤੇ ਨਿਰਮਲ ਰਿਸ਼ੀ, ਚੇਅਰਮੈਨ ਗੁੱਗੂ ਗਿੱਲ, ਪ੍ਰਧਾਨ ਗੁਰਪ੍ਰੀਤ ਘੁੱਗੀ, ਜਨਰਲ ਸਕੱਤਰ ਮਲਕੀਤ ਸਿੰਘ ਰੌਣੀ ਦੀ ਅਗਵਾਈ ਹੇਠ ਕਰਵਾਏ ਇਸ ਪ੍ਰੋਗਰਾਮ ਵਿੱਚ ‘ਪੰਜਾਬੀ ਸਿਨੇਮਾ ਦਿਵਸ’ ਦੀ ਖੁਸ਼ੀ ਵਿੱਚ ਕੇਕ ਕੱਟਿਆ ਗਿਆ।

        ਪੰਜਾਬੀ ਸਿਨੇਮਾ ਜਗਤ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਫ਼ਿਲਮ ਡਾਇਰੈਕਟਰ ਮਨਮੋਹਨ ਸਿੰਘ ਮਨ ਨੇ ਦੱਸਿਆ ਕਿ ਪੰਜਾਬੀ ਫ਼ਿਲਮਾਂ ਬਣਨੀਆਂ ਸੰਨ 1932 ਵਿੱਚ ਸ਼ੁਰੂ ਹੋ ਗਈਆਂ ਸਨ। ‘ਇਸ਼ਕੇ ਪੰਜਾਬ’ ਸਭ ਤੋਂ ਪਹਿਲੀ ਪੰਜਾਬੀ ਫ਼ਿਲਮ ਸੀ ਜੋ ਕਿ 1932 ਵਿੱਚ ਬਣਨੀ ਸ਼ੁਰੂ ਹੋਈ ਅਤੇ 29 ਮਾਰਚ 1935 ਨੂੰ ਰਿਲੀਜ਼ ਹੋਈ ਸੀ। ਉਸ ਉਪਰੰਤ ਪੰਜਾਬੀ ਫ਼ਿਲਮਾਂ ਦੀ ਲੋਕਪ੍ਰਿਯਤਾ ਉਸ ਸਮੇਂ ਸ਼ਿਖਰਾਂ ਛੂਹ ਗਈ ਜਦੋਂ ਸੰਨ 1960 ਵਿੱਚ ਬਣੀ ਫ਼ਿਲਮ ‘ਚੌਧਰੀ ਕਰਨੈਲ ਸਿੰਘ’ ਨੂੰ ਨੈਸ਼ਨਲ ਐਵਾਰਡ ਨਾਲ ਨਿਵਾਜਿਆ ਗਿਆ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਜਿਸ ਰਫ਼ਤਾਰ ਨਾਲ ਪੰਜਾਬੀ ਸਿਨੇਮਾ ਜਗਤ ਅੱਗੇ ਵਧ ਰਿਹਾ ਹੈ, ਉਸ ਨੂੰ ਦੇਖਦਿਆਂ ਨੌਰਥ ਇੰਡੀਆ ਵਿੱਚ ‘ਵਰਲਡ ਕਲਾਸ ਫ਼ਿਲਮ ਇੰਸਟੀਚਿਊਟ’ ਦੀ ਲੋੜ ਮਹਿਸੂਸ ਹੋ ਰਹੀ ਹੈ।

ਗਿੱਪੀ ਗਰੇਵਾਲ ਨੇ ਕਿਹਾ ਕਿ ਹੋਰਨਾਂ ਦੇਸ਼ਾਂ ’ਚ 29 ਮਾਰਚ ਦਾ ਦਿਨ ਪੰਜਾਬੀ ਸਿਨੇਮਾ ਦਿਵਸ ਵਜੋਂ ਮਨਾਇਆ ਗਿਆ ਹੈ ਜੋ ਕਿ ਸਾਡੇ ਦੇਸ਼-ਵਿਦੇਸ਼ ਵਸਦੇ ਪੰਜਾਬੀਆਂ ਲਈ ਬੜੇ ਫ਼ਖ਼ਰ ਵਾਲੀ ਗੱਲ ਹੈ। ਉਨ੍ਹਾਂ ਪ੍ਰੋਗਰਾਮ ਵਿੱਚ ਪਹੁੰਚ ਕੇ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ।

ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਅਤੇ ਜਨਰਲ ਸਕੱਤਰ ਮਲਕੀਤ ਸਿੰਘ ਰੌਣੀ ਨੇ ਦੱਸਿਆ ਕਿ ਪੰਜਾਬੀ ਸਿਨੇਮਾ ਦਿਵਸ ਸਬੰਧੀ ਅਗਲੇ ਸਾਲ ਤੋਂ ਤਿੰਨ ਦਿਨਾ ਫੈਸਟੀਵਲ ਸ਼ੁਰੂ ਕੀਤਾ ਜਾਵੇਗਾ, ਜਿਸ ਵਿੱਚ ਵਿਛੜ ਚੁੱਕੇ ਕਲਾਕਾਰਾਂ ਦੇ ਪਰਿਵਾਰਾਂ ਨੂੰ ਵੀ ਰੂ-ਬ-ਰੂ ਕਰਵਾਇਆ ਜਾਵੇਗਾ।

ਉਕਤ ਪ੍ਰੋਗਰਾਮ ਵਿੱਚ ਪੰਜਾਬੀ ਸਿਨੇਮਾ ਜਗਤ ਦੇ ਚੋਟੀ ਦੇ ਕਲਾਕਾਰਾਂ, ਅਦਾਕਾਰਾਂ, ਡਾਇਰੈਕਟਰਾਂ ਤੇ ਪ੍ਰੋਡਿਊਸਰਾਂ ਵੱਲੋਂ ਸ਼ਿਰਕਤ ਕੀਤੀ ਗਈ ਜਿਨ੍ਹਾਂ ਵਿੱਚ ਫ਼ਿਲਮ ਜਗਤ ਦੀ ਮੰਨੀ ਪ੍ਰਮੰਨੀ ਹਸਤੀ ਫ਼ਿਲਮ ਡਾਇਰੈਕਟਰ ਮਨਮੋਹਨ ਸਿੰਘ, ਗਿੱਪੀ ਗਰੇਵਾਲ, ਜਸਵੰਤ ਦਮਨ, ਸਿਮਰਜੀਤ, ਸੁਰਿੰਦਰ ਸ਼ਰਮਾ, ਨਿਰਮਲ ਰਿਸ਼ੀ, ਹਰੀਸ਼ ਵਰਮਾ, ਤਰੁਣ ਜੁਗਪਾਲ, ਸਿਕੰਦਰ ਭਾਰਤੀ, ਰਤਨ ਲਾਲ ਔਲਖ, ਹੈਰੀ ਭੱਟੀ, ਸੁਰੇਸ਼ ਗਿਰੀ, ਮਨਜੀਤ ਸਿੰਘ, ਜਸਵਿੰਦਰ ਜੱਸੀ, ਐਸ. ਕੇਸਰ, ਅਮਨ ਚੱਢਾ, ਪਾਲੀ ਭੁਪਿੰਦਰ, ਕੇਵਲ ਸਿੰਘ, ਦਰਸ਼ਨ ਔਲਖ, ਪੂਨਮ ਗੁਰੂ, ਇਕਬਾਲ ਗੱਜਣ, ਪਵਨੀਤ ਬਿਰਗੀ, ਪਰਮਜੀਤ ਪੱਲੂ, ਰਾਣਾ ਰਣਬੀਰ, ਜੈਸਿਕਾ, ਰਬਾਬ ਸਟੂਡੀਓ ਤੋਂ ਅਸ਼ਵਨੀ ਸ਼ਰਮਾ, ਆਦਿ ਵੀ ਸ਼ਾਮਿਲ ਹੋਏ। ਇਸ ਮੌਕੇ ਸਭ ਤੋਂ ਪਹਿਲੀ ਨੈਸ਼ਨਲ ਅਵਾਰਡ ਜੇਤੂ ਪੰਜਾਬੀ ਫ਼ਿਲਮ ‘ਚੌਧਰੀ ਕਰਨੈਲ ਸਿੰਘ’ ਵੀ ਫਿਲਮਾਈ ਗਈ। ਪੰਜਾਬੀ ਸਿਨੇਮਾ ਦਿਵਸ ਦੀ ਖੋਜ ਕਰਨ ਅਤੇ ਲਾਹੌਰ ਜਾ ਕੇ ਪੰਜਾਬੀ ਸਿਨੇਮੇ ਦੀ ਸ਼ੁਰੂਆਤ ਬਾਰੇ ਖੋਜ ਕਰਕੇ ਕਿਤਾਬ ਲਿਖਣ ਵਾਲੇ ਨੌਜਵਾਨ ਮਨਦੀਪ ਸਿੰਘ ਸਿੱਧੂ ਦਾ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਪਿਛਲੇ ਸਮੇਂ ਦੌਰਾਨ ਵਿਛੜ ਚੁੱਕੇ ਪੰਜਾਬੀ ਕਲਾਕਾਰਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ।

ਵੀਡੀਓ

ਹੋਰ
Have something to say? Post your comment
X