ਚੰਡੀਗੜ੍ਹ, 30 ਮਾਰਚ :
ਪੰਜਾਬੀ ਦੇ ਮਸ਼ਹੂਰ ਗਾਇਕ ਦਿਲਜਾਨ ਦੀ ਅੱਜ ਸਵੇਰੇ ਵਾਪਰੇ ਇਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਉਹ ਅੰਮ੍ਰਿਤਸਰ ਤੋਂ ਕਰਤਾਰਪੁਰ ਜਾ ਰਹੇ ਸਨ, ਜੰਡਿਆਲਾ ਗੁਰੂ ਵਿਖੇ ਪੁੱਲ ਨੂੰ ਲੰਘਦੇ ਸਮੇਂ ਅਚਾਨਕ ਸੜਕ ਹਾਦਸਾ ਵਾਪਰਨ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਜਦੋਂ ਇਹ ਹਾਦਸਾ ਵਾਪਰਿਆ ਗਾਇਕ ਦਿਲਜਾਨ ਆਪਣੀ ਗੱਡੀ ਖੁਦ ਚਲਾ ਰਿਹਾ ਸੀ। ਮੌਤ ਦੀ ਖਬਰ ਮਿਲਦਿਆਂ ਹੀ ਉਨ੍ਹਾਂ ਨੂੰ ਚਾਹੁਣ ਵਾਲਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ।