ਨਵੀਂ ਦਿੱਲੀ: 17 ਅਪ੍ਰੈਲ, ਦੇਸ਼ ਕਲਿੱਕ ਬਿਓਰੋ
ਸੋਨੀਪਤ ਦੇ ਕੁੰਡਲੀ ਖੇਤਰ ਵੀੱ ਇੱਕ ਕੈਮੀਕਲ ਫੈਕਟਰੀ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਮੌਕੇ ‘ਤੇ ਦਿੱਲੀ, ਰੋਹਤਕ ਅਤੇ ਆਲੇ ਦੁਆਲੇ ਤੋਂ ਫਾਇਰ ਬਰਿਗੇਡ ਦੀਆਂ ਲਗਭਗ 15 ਗ਼ੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ। ਡੀ ਸੀ ਸੋਨੀਪਤ ਵੱਲੋਂ ਕਿਹਾ ਗਿਆ ਹੈ ਕਿ ਫੈਕਟਰੀ ਮਾਲਕ ਨਾਲ ਸੰਪਰਕ ਕੀਤਾ ਜਾ ਰਿਹਾ ਹੈ । ਫੈਕਟਰੀ ਮਾਲਕ ਤੋਂ ਹੀ ਇਹ ਪਤਾ ਲੱਗ ਸਕੇਗਾ ਕਿ ਫੈਕਟਰੀ ਵਿੱਚ ਕਿੰਨਾ ਕੈਮੀਕਲ ਮੌਜੂਦ ਸੀ ਅਤੇ ਕੋਈ ਮਜ਼ਦੂਰ ਵੀ ਫੈਕਟਰੀ ਅੰਦਰ ਮੌਜੂਦ ਸੀ ਜਾਂ ਨਹੀਂ।