ਚੰਡੀਗੜ੍ਹ, 6 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਇਤਿਹਾਸ ਉਤੇ ਇਕ ਝਾਤ ਪਾਉਂਦਾ ਗੀਤ ‘ਪੰਜ ਹੱਥਾਂ’ ਅੱਜ ਰਿਲੀਜ ਹੋ ਗਿਆ। ਇਸ ਗਾਣੇ ਨੂੰ ਗੀਤਾ ਕਾਹੋਲੀਵਾਲੀਆ ਵੱਲੋਂ ਲਿਖਿਆ ਗਿਆ ਹੈ ਅਤੇ ਗਾਇਕ ਦੀਪ ਕੰਵਲ ਵੱਲੋਂ ਗਾਇਆ ਗਿਆ ਹੈ। ਇਸ ਗਾਣੇ ਦਾ ਮਿਊਜ਼ਿਕ ਸਟਿੱਲ ਵੱਲੋਂ ਦਿੱਤਾ ਗਿਆ ਹੈ। ਇਸ ਗੀਤ ਵਿੱਚ ਜਿੱਥੇ ਪੰਜਾਬ ਸਿੱਖ ਇਤਿਹਾਸ ਨੂੰ ਪ੍ਰੋਰਿਆ ਗਿਆ ਹੈ ਇਸ ਦੇ ਨਾਲ ਹੀ ਸ਼ਹੀਦ ਭਗਤ ਸਿੰਘ ਅਤੇ ਹੋਰਨਾ ਦੇਸ਼ ਭਗਤਾਂ ਦਾ ਜ਼ਿਕਰ ਕੀਤਾ ਗਿਆ ਹੈ।