ਮੋਹਾਲੀ, 31 ਜਨਵਰੀ : ਪੰਜਾਬੀ ਸੱਭਿਆਚਾਰ ਨੂੰ ਅਮਰ ਗੀਤ 'ਸੇਮ ਟਾਈਮ ਸੇਮ ਜਗ੍ਹਾ' ਵਾਲੇ ਕਲਾਕਾਰ ਸੰਦੀਪ ਬਰਾੜ ਦਾ ਅੱਜ ਮੋਹਾਲੀ ਪ੍ਰੈੱਸ ਕਲੱਬ ਵਿਖੇ ਨਵਾਂ ਟਰੈਕ 'ਮੁੰਡਾ ਨਮਕੀਨ' ਲੋਕ ਅਰਪਣ ਕੀਤਾ ਗਿਆ। ਟੀ-ਸੀਰੀਜ਼ ਤੋਂ ਰੇਮੰਤ ਮਰਵਾਹਾ ਦੀ ਪੇਸ਼ਕਸ਼ ਵਾਲੇ ਇਸ ਗੀਤ ਦੇ ਲੇਖਕ ਅਤੇ ਸੰਗੀਤਕਾਰ ਉੱਘੇ ਗਾਇਕ ਸ਼ਿਵਜੋਤ ਵੱਲੋਂ ਕੀਤਾ ਗਿਆ ਹੈ ਅਤੇ ਇਸ ਗੀਤ ਦਾ ਫ਼ਿਲਮਾਂਕਣ ਅਰਮੇਨੀਆ (ਮਲੇਸ਼ੀਆ) ਦੀਆਂ ਦਿਲ ਖਿੱਚਵੀਆਂ ਹਸੀਨ ਵਾਦੀਆਂ ਵਿਚ ਕੀਤਾ ਗਿਆ ਹੈ। ਵੀਡੀਓਗ੍ਰਾਫ਼ੀ ਯਾਦੂ ਬਰਾੜ ਵੱਲੋਂ ਕੀਤੀ ਗਈ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਇਕ ਸੰਦੀਪ ਬਰਾੜ ਨੇ ਕਿਹਾ ਕਿ ਉਨ੍ਹਾਂ ਨੂੰ ਗਾਇਕੀ ਦਾ ਸ਼ੌਂਕ ਬਚਪਨ ਤੋਂ ਹੀ ਸੀ। ਉਨ੍ਹਾਂ ਇਹ ਸਫ਼ਰ ਸਕੂਲ ਤੋਂ ਸ਼ੁਰੂ ਕੀਤਾ ਅਤੇ ਕਾਲਜ ਤੱਕ ਪੂਰੇ ਜ਼ੋਬਨ 'ਤੇ ਆ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਚੰਡੀਗੜ੍ਹ ਯੂਨੀਵਰਸਿਟੀ ਵਿਚੋਂ ਫੋਕ 'ਚੋਂ ਗੋਲਡ ਮੈਡਲਿਸਟ ਹਨ। ਉਨ੍ਹਾਂ ਦਾ ਇਹ ਛੇਵਾਂ ਟਰੈਕ ਹੈ। ਆਪਣੇ ਨਵੇਂ ਟਰੈਕ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਗੀਤ ਵਿਚ ਕੋਸ਼ਿਸ਼ ਕੀਤੀ ਹੈ ਕਿ ਇੱਕ ਚੜ੍ਹਦੀ ਉਮਰ ਦੇ ਨੌਜਵਾਨ ਨੇ ਕਿਹੋ ਜਿਹੀਆਂ ਭਾਵਨਾਵਾਂ ਉਤਪੰਨ ਹੁੰਦੀਆਂ, ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਗੀਤ ਯੂ-ਟਿਯੂਬ ਉਤੇ ਪਾਉਣ 'ਤੇ ਦੋ ਦਿਨਾਂ ਵਿਚ ਹੀ ਮਿਲੀਅਨ ਤੋਂ ਉਪਰ ਸਰੋਤਿਆਂ ਵੱਲੋਂ ਲਾਈਕਸ ਮਿਲੇ ਹਨ। ਆਪਣੇ ਗਾਇਕੀ ਦੇ ਸਫ਼ਰ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਦੇਸ਼ ਵਿਦੇਸ਼ ਜਿੱਥੇ ਵੀ ਪੰਜਾਬੀ ਰਹਿੰਦੇ ਹਨ, ਉਨ੍ਹਾਂ ਵੱਲੋਂ ਮਣਾਂ-ਮੂੰਹੀਂ ਪਿਆਰ ਦਿੱਤਾ ਗਿਆ ਹੈ।
ਉਨ੍ਹਾਂ ਵੱਲੋਂ ਅੱਜ ਤੱਕ ਪੰਜਾਬੀ ਸੱਭਿਆਚਾਰ ਦੀ ਝੋਲੀ ਵਿਚ 'ਸਟੈੱਪ ਕੱਟ', 'ਫੀਅਟ ਵਰਗੀ', 'ਚੱਕਵੇਂ ਬੰਦੇ' ਆਦਿ ਪਾਏ ਜਾ ਚੁੱਕੇ ਹਨ ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਬੇਹੱਦ ਪਿਆਰ ਦਿੱਤਾ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਦੀਪ ਸਿੰਘ ਮਾਨ, ਬੰਪੀ ਸੰਧੂ, ਅਰੁਣ ਨਾਭਾ ਨੇ ਵੀ ਗਾਇਕ ਸੰਦੀਪ ਬਰਾੜ ਨੂੰ ਇਸ ਨਵੇਂ ਟਰੈਕ ਦੇ ਰਿਲੀਜ਼ ਹੋਣ 'ਤੇ ਵਧਾਈ ਵੀ ਦਿੱਤੀ।