ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਮਾਮਲੇ ਨਾਲ ਜੁੜੇ ਡਰੱਗ ਮਾਮਲੇ ਵਿਚ ਰੀਆ ਚੱਕਰਵਰਤੀ ਨੂੰ ਅੱਜ ਜਮਾਨਤ ਮਿਲ ਗਈ। ਜਦੋਂਕਿ ਉਨ੍ਹਾਂ ਦੇ ਭਾਈ ਨੂੰ ਅਜੇ ਜੇਲ੍ਹ ਵਿਚ ਹੀ ਬੰਦ ਰਹਿਣਗੇ। ਸੁਸ਼ਾਂਤ ਸਿੰਘ ਡਰੱਗ ਕੇਸ ਵਿਚ ਬੰਬੇ ਹਾਈਕੋਰਟ ਨੇ ਅੱਜ ਰੀਆ ਚੱਕਰਵਰਤੀ, ਸੈਮੁਅਲ ਮਿਰਾਂਡਾ ਅਤੇ ਦੀਪੇਸ਼ ਸਾਵੰਤ ਨੂੰ ਜਮਾਨਤ ਦੇ ਦਿੱਤੀ, ਜਦੋਂਕਿ ਸ਼ੌਵਿਕ ਚੱਕਰਵਰਤੀ ਅਤੇ ਅਬਦੁਲ ਬਾਸਿਤ ਦੀ ਜਮਾਨਤ ਅਰਜ਼ੀ ਖਾਰਜ ਕਰ ਦਿੱਤੀ। ਇਨ੍ਹਾਂ ਸਾਰਿਆਂ ਨੂੰ ਸੁਸ਼ਾਂਤ ਨਾਲ ਜੁੜੇ ਡਰੱਗ ਦੇ ਮਾਮਲੇ ਵਿਚ ਐਨਸੀਬੀ ਨੇ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਦਾਲਤ ਨੇ 29 ਸਤੰਬਰ ਨੂੰ ਮਾਮਲੇ ਉਤੇ ਸੁਣਵਾਈ ਕੀਤੀ ਸੀ, ਜਿਸ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। 8 ਸਤੰਬਰ ਤੋਂ ਰੀਆ ਚੱਕਵਰਤੀ ਜੇਲ੍ਹ ਵਿਚ ਬੰਦ ਸੀ।