ਚੰਡੀਗੜ੍ਹ, 2 ਫਰਵਰੀ (ਦੇਸ਼ ਕਲਿੱਕ ਬਿਓਰੋ :) -
ਹਰਿਆਣਾ ਰਾਜ ਹਜ ਕਮੇਟੀ ਨੇ ਹਜ-2022 ਲਈ ਬਿਨੈ ਕਰਨ ਦੀ ਆਖਰੀ ਮਿਤੀ ਨੂੰ ਵੱਧਾ ਕੇ 15 ਫਰਵਰੀ, 2022 ਕਰ ਦਿੱਤੀ ਹੈ, ਪਹਿਲਾਂ ਇਹ ਮਿਤੀ 31 ਜਨਵਰੀ, 2022 ਤੈਅ ਕੀਤੀ ਗਈ ਸੀ।
ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਕਾਰਜਕਾਰੀ ਅਧਿਕਾਰੀ ਸੁਭਾਨਦੀਨ ਭੱਟੀ ਨੇ ਦਸਿਆ ਕਿ ਬਿਨੈ ਕਰਨ ਲਈ ਮਸ਼ੀਨ ਰਿਡੇਬਲ ਪਾਸਪੋਰਟ ਹੋਣਾ ਲਾਜਿਮੀ ਹੈ, ਨਾਲ ਹੀ ਪਾਸਪੋਰਟ 31 ਦਸੰਬਰ, 2022 ਤਕ ਵੈਧ ਹੋਣਾ ਲਾਜਿਮੀ ਹੈ, ਨਾਲ ਹੀ ਪਾਸਪੋਰਟ 31 ਦਸੰਬਰ, 2022 ਤਕ ਵੈਧ ਹੋਣਾ ਜ਼ਰੂਰੀ ਹੈ। ਉਨ੍ਹਾਂ ਦਸਿਆ ਕਿ ਹਜ ਬਿਨੈ ਪੱਤਰਾਂ ਨੂੰ ਆਨਲਾਇਨ ਕਰਕੇ ਨਿਰਧਾਰਿਤ ਦਸਤਾਵੇਜਾਂ ਨੂੰ ਹਜ ਮੈਨੇਜਮੈਂਟ ਸਾਫਟਵੇਅਰ ਵਿਚ ਅਪਲੋਡ ਕਰਨ ਅਤੇ ਆਪਣੇ ਕੋਲ ਉਨ੍ਹਾਂ ਦੀ ਕਾਪੀ ਸੰਭਾਲ ਕੇ ਰੱਖਣ। ਹਜ, 2022 ਲਈ ਡਰਾਅ ਵਿਚ ਸਫਲ ਉਮੀਦਾਵਾਰਾਂ ਤੋਂ ਬਿਨੈ ਪੱਤਰ ਦੀ ਕਾਪੀ ਤੇ ਪਾਸਪੋਰਟ ਮੰਗੇ ਜਾਣਗੇ। ਉਨ੍ਹਾਂ ਦਸਿਆ ਕਿ ਹਜ ਕਮੇਟੀ ਇੰਡਿਆ ਮੁਬੰਈ ਵੱਲੋਂ ਤੈਅ ਸੇਵਾ ਸ਼ਰਤਾਂ ਅਨੁਸਾਰ ਚੋਣ ਕੀਤੀ ਜਾਵੇਗੀ।