Hindi English Monday, 24 February 2025 🕑
BREAKING
4000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦੇ ਲਾਈਨਮੈਨ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਪੰਚਾਇਤੀ ਚੋਣਾਂ : ਮੋਹਾਲੀ ਜ਼ਿਲ੍ਹੇ ਵਿੱਚ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ ਸਾਬਕਾ ਫੌਜੀ ਨੇ ਪੁੱਤ ਨਾਲ ਮਿਲ ਕੇ ਕੀਤਾ ਬਜ਼ੁਰਗ ਨੰਬਰਦਾਰ ਦਾ ਕਤਲ ਪੰਜਾਬ ‘ਚ APP ਆਗੂ ਤੇ ਸਾਥੀਆਂ ‘ਤੇ ਕਾਤਲਾਨਾ ਹਮਲਾ ਫਿਰ ਲੱਗੇ ਭੂਚਾਲ ਦੇ ਝਟਕੇ ਪੀਸੀਐਸ ਅਧਿਕਾਰੀ ਨੂੰ ਦਿੱਤਾ ਸਿੱਖਿਆ ਬੋਰਡ ਦੇ ਸਕੱਤਰ ਦਾ ਵਾਧੂ ਚਾਰਜ ਸ਼ਰਮਨਾਕ : ਪੰਜਾਬ ‘ਚ 85 ਸਾਲਾ ਹੈਵਾਨ ਵਲੋਂ ਮਾਸੂਮ ਨਾਲ ਬਲਾਤਕਾਰ ਦਿਲਜੀਤ ਦੋਸਾਂਝ ਨੂੰ ਝਟਕਾ, ਸ਼ੈਂਸਰ ਬੋਰਡ ਨੇ ਨਵੀਂ ਫਿਲਮ ‘ਪੰਜਾਬ 95’ ’ਤੇ ਚਲਾਈ ਕੈਂਚੀ ਡਿਪਟੀ ਕਮਿਸ਼ਨਰ ਵੱਲੋ ਪੰਚਾਇਤੀ ਚੋਣਾਂ ਲਈ ਸਰਪੰਚਾਂ ਦੀ ਰਿਜਰਵੇਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਲਾਡੋਵਾਲ ਟੋਲ ਪਲਾਜ਼ਾ ਭਲਕੇ ਤੋਂ ਫਿਰ ਹੋਵੇਗਾ ਮੁਫ਼ਤ

ਮਨੋਰੰਜਨ

More News

ਅਮਰਜੀਤ ਬਾਈ ਤੇ ਬੰਨੀ ਬੈਦਵਾਣ ਦਾ ਪੰਜਾਬੀ ਗੀਤ ਤਿੰਨ ਸਟਾਰ ਹੋਇਆ ਰਲੀਜ਼

Updated on Monday, January 24, 2022 17:58 PM IST

ਨੌਜਵਾਨ ਪੀੜੀ ਨੂੰ ਘਰੇਲੂ ਗੀਤ ਨਹੀਂ ਪਸੰਦ : ਮਨਜੀਤ ਥਿੰਦ
ਮੋਹਾਲੀ, 24 ਜਨਵਰੀ (ਦੇਸ਼ ਕਲਿੰਕ ਬਿਓਰੋ) : ਪੰਜਾਬ ਵਾਸੀਆਂ ਨੇ ਸੱਭਿਆਚਾਰਕ ਗਾਇਕੀ ਦੇ ਨਾਲ ਨਾਲ ਚੰਗੇ ਗੀਤਾਂ ਨੂੰ ਹਮੇਸ਼ਾਂ ਨਿੱਘਾ ਪਿਆਰ ਦਿੱਤਾ ਹੈ। ਗੀਤਾਂ ਦੇ ਵਧੀਆ ਬੋਲ ਲੋਕਾਂ ਦੀ ਰੂਹ ਦੀ ਖੁਰਾਕ ਹੁੰਦੇ ਹਨ। ਪਰ ਅਜੋਕੀ ਨੌਜਵਾਨੀ ਨੂੰ ਮਾਰ-ਧਾੜ ਅਤੇ ਲੜਾਈ-ਝਗੜੇ ਵਾਲੇ ਗੀਤ ਜ਼ਿਆਦਾ ਪਸੰਦ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੀਤ ਦੇ ਨਿਰਮਾਤਾ ਮਨਜੀਤ ਥਿੰਦ ਨੇ ਕੀਤਾ।
ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਚ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਤਿੰਨ ਸਟਾਰ ਗੀਤ ਦੇ ਨਿਰਮਾਣਾ ਮਨਜੀਤ ਥਿੰਦ ਨੇ ਕਿਹਾ ਕਿ ਪੀਟੀਸੀ ਰਿਕਾਰਡਜ਼ ਪੇਸਕਸ਼ ਇਸ ਗੀਤ ਨੂੰ ਪੰਜਾਬ ਦੇ ਪ੍ਰਸਿੱਧ ਗਾਇਕ ਅਮਰਜੀਤ ਬਾਈ ਅਤੇ ਬੰਨੀ ਬੈਦਵਾਣ ਨੇ ਗਾਇਆ ਹੈ ਅਤੇ ਇਸ ਗੀਤ ਨੂੰ ਸਰਹਿੰਦ-ਪਟਿਆਲਾ ਦੇ ਯੂਨੀਵਰਸਲ ਰਿਜ਼ੌਰਟ ਵਿਖੇ ਫਿਲਮਾਇਆ ਗਿਆ ਹੈ। ਇਸ ਗੀਤ ਦੇ ਬੋਲ ਬੰਨੀ ਬੈਦਵਾਣ ਦੇ ਲਿਖੇ ਹੋਏ ਹਨ। ਇਸ ਗੀਤ ਨੂੰ ਸੰਗੀਤ ਲਾਲੀ ਧਾਲੀਵਾਲ ਨੇ ਦਿੱਤਾ ਹੈ। ਗੀਤ ਦੀ ਵੀਡੀਓ ਵਿਚ ਸੰਸਾਰ ਸੰਧੂ, ਮੇਘਾ ਸ਼ਰਮਾ, ਸੰਨੀ ਬਾਈ, ਸੁੱਖਾ ਬੌਂਸਰ ਆਦਿ ਨੇ ਅਭਿਨੈ ਕੀਤਾ ਹੈ। ਉਹਨਾਂ ਕਿਹਾ ਕਿ ਇਹ ਗੀਤ 25 ਜਨਵਰੀ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ਉਤੇ ਰਲੀਜ਼ ਹੋਵੇਗਾ।
ਉਹਨਾਂ ਅੱਗੇ ਕਿਹਾ ਕਿ ਇਹ ਗੀਤ ਇਕ ਘਰੇਲੂ ਗੀਤ ਹੈ ਅਤੇ ਸਾਡੇ ਆਮ ਪਰਿਵਾਰਕ ਮਾਹੌਲ ਉਪਰ ਫਿਲਮਾਇਆ ਗਿਆ ਹੈ। ਪੰਜਾਬ ਵਿਚ ਨਸ਼ੇ ਅਤੇ ਚਿੱਟੇ ਦੇ ਸੰਤਾਪ ਨੂੰ ਭੁਗਤ ਰਹੇ ਪਰਿਵਾਰਾਂ ਦੀ ਮਨੋਦਸ਼ਾ ਨੂੰ ਬਹੁਤ ਹੀ ਬਿਹਤਰੀਨ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅੱਜ ਜੇਕਰ ਕੋਈ ਗਾਇਕ 4-5 ਲੱਖ ਖਰਚ ਕਰਕੇ ਇਕ ਘਰੇਲੂ ਤੇ ਪਰਿਵਾਰਕ ਗੀਤ ਤਿਆਰ ਕਰਦਾ ਹੈ, ਪਰ ਨੌਜਵਾਨ ਪੀੜੀ ਉਸ ਨੂੰ ਪਸੰਦ ਨਹੀਂ ਕਰਦੀ। ਇਸ ਕਰਕੇ ਉਸ ਨੂੰ ਸਮਾਜ ਸੇਵਾ ਨਾ ਕਰਦੇ ਹੋਏ ਲੋਕਾਂ ਦੀ ਪਸੰਦ ਨੂੰ ਸਾਹਮਣੇ ਰੱਖ ਕੇ ਗਾਉਣ ਦੇ ਸ਼ੌਕ ਦੇ ਨਾਲ ਨਾਲ ਬਿਜਨਿਸ ਵਾਲਾ ਰਸਤਾ ਵੀ ਅਖ਼ਤਿਆਰ ਕਰਨਾ ਪੈ ਰਿਹਾ ਹੈ।
ਉਹਨਾਂ ਕਿਹਾ ਕਿ ਇਸ ਗੀਤ ਵਿਚ ਕੁੜੀ ਗਰੀਬ ਘਰ ਦੇ ਮੁੰਡੇ ਨੂੰ ਤਾਨਾ ਮਾਰਦੀ ਹੈ ਕਿ ਉਸ ਪੱਲ ਕੱਖ ਨਹੀਂ। ਪਰ ਮੁੰਡਾ ਮਿਹਨਤ ਨਾਲ ਪੜਾਈ ਕਰਕੇ ਡੀਐਸਪੀ ਬਣ ਗਿਆ ਅਤੇ ਇਕ ਵਿਆਹ ਵਿਚ ਉਸੇ ਕੁੜੀ ਨਾਲ (ਜਿਸਦਾ ਵਿਆਹ ਇਕ ਨਸ਼ੇੜੀ ਨਾਲ ਹੋ ਜਾਂਦਾ) ਮੇਲ ਹੋ ਜਾਂਦਾ। ਪਰ ਕੁੜੀ ਮੁੰਡੇ ਨੂੰ ਡੀਐਸਪੀ ਵਜੋਂ ਦੇਖ ਦੇ ਦੰਗ ਰਹਿ ਜਾਂਦੀ ਹੈ ਅਤੇ ਉਸਦੇ ਨਸ਼ੇੜੀ ਪਤੀ ਨੂੰ ਗਿ੍ਰਫਤਾਰ ਕਰ ਲੈਂਦਾ ਹੈ।
 

ਵੀਡੀਓ

ਹੋਰ
Have something to say? Post your comment
X