ਟੀਵੀ ਐਕਟਰ ਅਤੇ ਮਾਡਲ ਸਮੀਰ ਸ਼ਰਮਾ ਦੀ ਲਾਸ਼ ਬੁੱਧਵਾਰ ਰਾਤ ਨੂੰ ਉਨ੍ਹਾਂ ਦੇ ਘਰ ਪੱਖੇ ਨਾਲ ਲਟਕਦੀ ਮਿਲੀ। ਉਹ ਮਲਾਡ ਵੈਸਟ ਵਿਚ ਅਹਿੰਸਾ ਮਾਰਗ 'ਤੇ ਸਥਿਤ ਨੇਹਾ ਸੀਐਚਐਸ ਇਮਾਰਤ ਵਿਚ ਰਹਿੰਦੇ ਸਨ। ਉਨ੍ਹਾਂ ਦੀ ਲਾਸ਼ ਰਸੋਈ ਦੀ ਛੱਤ ਨਾਲ ਲਟਕਦੀ ਮਿਲੀ।
ਮਲਾਡ ਪੁਲਿਸ ਦੇ ਅਨੁਸਾਰ, ਸਮੀਰ ਸ਼ਰਮਾ ਜਿਸ ਅਪਾਰਟਮੈਂਟ ਵਿਚ ਰਹਿ ਰਹੇ ਸਨ, ਇਸ ਸਾਲ ਫਰਵਰੀ ਵਿਚ ਕਿਰਾਏ 'ਤੇ ਲਿਆ ਗਿਆ ਸੀ। ਰਾਤ ਨੂੰ ਡਿਊਟੀ 'ਤੇ ਚੱਕਰ ਲਗਾਉਂਦੇ ਹੋਏ ਚੌਕੀਦਾਰ ਨੇ ਲਾਸ਼ ਵੇਖੀ ਅਤੇ ਸੁਸਾਇਟੀ ਦੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ। ਰਿਪੋਰਟ ਦੇ ਅਨੁਸਾਰ, ਲਾਸ਼ ਦੀ ਹਾਲਤ ਨੂੰ ਵੇਖਦਿਆਂ ਪੁਲਿਸ ਨੂੰ ਸ਼ੱਕ ਹੈ ਕਿ ਸਮੀਰ ਸ਼ਰਮਾ ਨੇ 2 ਦਿਨ ਪਹਿਲਾਂ ਖੁਦਕੁਸ਼ੀ ਕੀਤੀ ਸੀ। ਹਾਲਾਂਕਿ, ਕੋਈ ਸੁਸਾਈਡ ਨੋਟ ਮੌਕੇ ਉਤੇ ਨਹੀਂ ਮਿਲਿਆ ਹੈ। ਫਿਲਹਾਲ ਇਸ ਮਾਮਲੇ 'ਚ ਕੇਸ ਦਰਜ ਕੀਤਾ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਸਮੀਰ ਸ਼ਰਮਾ ਨੇ 'ਯੇ ਰਿਸ਼ਤਾ ਹੈ ਪਿਆਰ ਕਾ', 'ਜੋਤੀ', 'ਕਹਾਨੀ ਘਰ ਘਰ ਕੀ', 'ਲੈਫਟ ਰਾਈਟ ਲੈਫਟ', 'ਵੋ ਰਹਿਨੇ ਵਾਲੀ ਮਹਿਲੋਂ ਕੀ', 'ਗੀਤ ਹੁਈ ਸਬਸੇ ਪਰਾਈ' ਅਤੇ 'ਇਸ ਪਿਆਰਾ ਕੋ ਕਿਆ ਨਾਮ ਦੁੰ' ਅਤੇ ਏਕ ਬਾਰ ਫਿਰ ਵਰਗੇ ਟੀਵੀ ਸ਼ੋਅ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ ਸਿਧਾਰਥ ਮਲਹੋਤਰਾ ਅਤੇ ਪਰਣੀਤੀ ਚੋਪੜਾ ਦੀ ਫਿਲਮ 'ਹੰਸੀ ਤੋ ਫਸੀ' ਵਿਚ ਵੀ ਕੰਮ ਕੀਤਾ ਸੀ।