ਮੁੰਬਈ/22 ਜਨਵਰੀ/ਦੇਸ਼ ਕਲਿਕ ਬਿਊਰੋ:
ਬਾਲੀਵੁੱਡ-ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਸਰੋਗੇਸੀ ਦੀ ਮਦਦ ਨਾਲ ਮਾਂ ਬਣ ਗਈ ਹੈ। ਉਨ੍ਹਾਂ ਨੇ ਸ਼ੁੱਕਰਵਾਰ ਰਾਤ 12 ਵਜੇ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ। ਪ੍ਰਿਯੰਕਾ ਨੇ ਆਪਣੀ ਪੋਸਟ 'ਚ ਲਿਖਿਆ ਹੈ ਕਿ ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਸਰੋਗੇਸੀ ਰਾਹੀਂ ਆਪਣੀ ਜ਼ਿੰਦਗੀ 'ਚ ਬੱਚੇ ਦਾ ਸਵਾਗਤ ਕਰ ਰਹੇ ਹਾਂ। ਅਸੀਂ ਆਪਣੇ ਪਰਿਵਾਰ ਲਈ ਸਤਿਕਾਰ ਨਾਲ ਬੇਨਤੀ ਕਰਦੇ ਹਾਂ, ਕਿਰਪਾ ਕਰਕੇ ਇਸ ਵਿਸ਼ੇਸ਼ ਸਮੇਂ ਦੌਰਾਨ ਸਾਡੀ ਨਿਜਤਾ ਦਾ ਧਿਆਨ ਰੱਖੋ।ਸਰੋਗੇਸੀ ਰਾਹੀਂ ਨਿਕ-ਪ੍ਰਿਅੰਕਾ ਦੇ ਘਰ ਬੇਟੇ ਜਾਂ ਬੇਟੀ ਦੇ ਆਉਣ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪਿਛਲੇ ਤਿੰਨ ਮਹੀਨਿਆਂ 'ਚ ਪ੍ਰਿਯੰਕਾ ਦੂਜੀ ਬਾਲੀਵੁੱਡ ਅਭਿਨੇਤਰੀ ਹੈ ਜੋ ਸਰੋਗੇਸੀ ਰਾਹੀਂ ਮਾਂ ਬਣੀ ਹੈ। ਇਸ ਤੋਂ ਪਹਿਲਾਂ 17 ਨਵੰਬਰ 2021 ਨੂੰ ਪ੍ਰਿਟੀ ਜ਼ਿੰਟਾ ਵੀ ਸਰੋਗੇਸੀ ਰਾਹੀਂ ਜੁੜਵਾਂ ਬੱਚਿਆਂ ਦੀ ਮਾਂ ਬਣੀ ਸੀ।