ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਕੇਸ ਵਿੱਚ ਹਰ ਰੋਜ਼ ਨਵੇਂ ਦਾਅਵੇ ਕੀਤੇ ਜਾ ਰਹੇ ਹਨ। ਬਿਹਾਰ ਦੇ ਇਸ ਅਦਾਕਾਰ ਦੀ ਮੌਤ ਨੂੰ ਬਾਲੀਵੁੱਡ ਵਿਚ ਨੇਪੋਟਿਜਮ ਅਤੇ ਕੁਝ ਖਾਸ ਸਟਾਰਾਂ ਦੇ ਏਕਾਅਧਿਕਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਦੌਰਾਨ ਬਿਹਾਰ ਦੇ ਲੋਕ ਗਾਇਕ ਸੁਨੀਲ ਛੈਲਾ ਬਿਹਾਰੀ ਨੇ ਸੁਸ਼ਾਂਤ ਸਿੰਘ ਰਾਜਪੂਤ ਮੌਤ ਕੇਸ ਵਿੱਚ ਅਭਿਨੇਤਾ ਸਲਮਾਨ ਖਾਨ ਉੱਤੇ ਗੰਭੀਰ ਦੋਸ਼ ਲਾਏ ਹਨ।
ਸੁਨੀਲ ਛੈਲਾ ਬਿਹਾਰੀ ਨੇ ਯੂ-ਟਿਊਬ 'ਤੇ ਇਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਦੋਸ਼ ਲਾਇਆ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੂੰ ਪਿਛਲੇ ਇਕ ਮਹੀਨੇ ਤੋਂ ਧਮਕੀਆਂ ਮਿਲ ਰਹੀਆਂ ਸਨ। ਉਨ੍ਹਾਂ ਨੇ ਕਿਹਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਪਿਛਲੇ ਕੁੱਝ ਮਹੀਨਿਆਂ ਤੋਂ ਬਹੁਤ ਪ੍ਰੇਸ਼ਾਨ ਸਨ। ਸੁਸ਼ਾਂਤ ਸਿੰਘ ਰਾਜਪੂਤ ਲਗਾਤਾਰ ਧਮਕੀਆਂ ਕਾਰਨ ਪ੍ਰੇਸ਼ਾਨ ਸਨ। ਧਮਕੀਆਂ ਮਿਲਣ ਕਰਕੇ ਉਹ ਲਗਾਤਾਰ ਆਪਣਾ ਮੋਬਾਈਲ ਸਿਮ ਕਾਰਡ ਬਦਲ ਰਹੇ ਸਨ। ਸੁਸ਼ਾਂਤ ਨੇ ਇੱਕ ਮਹੀਨੇ ਵਿੱਚ ਲਗਭਗ 50 ਵਾਰ ਸਿਮ ਕਾਰਡ ਬਦਲੇ ਸਨ।
ਸੁਨੀਲ ਛੈਲਾ ਬਿਹਾਰੀ ਨੇ ਦੋਸ਼ ਲਾਇਆ ਕਿ ਸਿਮ ਕਾਰਡ ਬਦਲਣ ਤੋਂ ਬਾਅਦ ਵੀ ਧਮਕੀਆਂ ਨਹੀਂ ਰੁਕੀਆਂ। ਲੋਕਾ ਗਾਇਕ ਨੇ ਦੋਸ਼ ਲਾਇਆ ਹੈ ਕਿ ਸੁਸ਼ਾਂਤ ਦਾ ਦੋਸਤ ਸੰਦੀਪ ਸਿੰਘ ਧਮਕੀ ਦੇਣ ਵਾਲੇ ਗਿਰੋਹ ਯਾਨੀ ਸਲਮਾਨ ਖਾਨ ਅਤੇ ਗੈਂਗ ਨੂੰ ਨਵੇਂ ਸਿਮ ਕਾਰਡ ਦਾ ਨੰਬਰ ਦੱਸਦੇ ਸਨ। ਇਸ ਤੋਂ ਬਾਅਦ ਸਲਮਾਨ ਖਾਨ ਆਪਣੇ ਗੁੰਡਿਆਂ ਰਾਹੀਂ ਸੁਸ਼ਾਂਤ ਨੂੰ ਫੋਨ ਕਰਕੇ ਧਮਕੀਆਂ ਦਿੰਦੇ ਸਨ। ਇਸ ਕਾਰਨ ਸੁਸ਼ਾਂਤ ਸਿੰਘ ਰਾਜਪੂਤ ਨੇ ਜਾਂ ਤਾਂ ਖੁਦਕੁਸ਼ੀ ਕਰ ਲਈ ਜਾਂ ਮਾਰ ਦਿੱਤੇ ਗਏ। ਇਸ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ।
ਸੁਨੀਲ ਛੈਲਾ ਬਿਹਾਰੀ ਨੇ ਦੋਸ਼ ਲਾਇਆ ਹੈ ਕਿ ਸੰਦੀਪ ਸਿੰਘ ਵਰਗੇ ਅਦਾਕਾਰਾਂ ਨੂੰ ਲੱਗਦਾ ਹੈ ਕਿ ਉਹ ਸਲਮਾਨ ਖਾਨ, ਕਰਨ ਜੌਹਰ, ਏਕਤਾ ਕਪੂਰ ਵਰਗੇ ਲੋਕਾਂ ਦਾ ਸਮਰਥਨ ਪ੍ਰਾਪਤ ਹੋਣ ਤੋਂ ਬਿਨਾਂ ਇੰਡਸਟਰੀ ਵਿਚ ਕੁਝ ਨਹੀਂ ਕਰ ਸਕਣਗੇ। ਇਸ ਲਈ ਸੰਦੀਪ ਸੁਸ਼ਾਂਤ ਦੀ ਸਾਰੀ ਜਾਣਕਾਰੀ ਸਲਮਾਨ ਖਾਨ ਗਿਰੋਹ ਤੱਕ ਪਹੁੰਚਾਉਂਦੇ ਸਨ।(ਹਿ.ਸ)