ਅੰਬਾਲਾ/27 ਦਸੰਬਰ/ਦੇਸ਼ ਕਲਿਕ ਬਿਊਰੋ:
ਹਰਿਆਣਾ ਦੇ ਅੰਬਾਲਾ-ਦਿੱਲੀ ਹਾਈਵੇਅ 'ਤੇ ਸੋਮਵਾਰ ਸਵੇਰੇ ਹੋਏ ਇੱਕ ਵੱਡੇ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਅੱਜ ਸਵੇਰੇ 3 ਵਜੇ ਕਟੜਾ ਤੋਂ ਦਿੱਲੀ ਜਾ ਰਹੀਆਂ 3 ਟੂਰਿਸਟ ਡੀਲਕਸ ਬੱਸਾਂ ਆਪਸ 'ਚ ਟਕਰਾ ਗਈਆਂ। ਇਹ ਹਾਦਸਾ ਹੀਲਿੰਗ ਟੱਚ ਹਸਪਤਾਲ ਨੇੜੇ ਵਾਪਰਿਆ। ਲੋਕਾਂ ਨੇ ਪੁਲਸ ਨਾਲ ਮਿਲ ਕੇ ਕਾਫੀ ਜੱਦੋ ਜਹਿਦ ਤੋਂ ਬਾਅਦ ਬੱਸ 'ਚ ਫਸੀਆਂ ਸਵਾਰੀਆਂ ਨੂੰ ਬਾਹਰ ਕੱਢਿਆ। ਹਾਦਸੇ ਦੇ ਸਮੇਂ ਸਾਰੇ ਯਾਤਰੀ ਸੌਂ ਰਹੇ ਸਨ। ਜਦੋਂ ਸਾਹਮਣੇ ਵਾਲੀ ਬੱਸ ਅਚਾਨਕ ਰੁਕ ਗਈ ਤਾਂ ਪਿਛਲੀਆਂ ਦੋਵੇਂ ਬੱਸਾਂ ਉਸ ਨਾਲ ਟਕਰਾ ਗਈਆਂ।ਹਾਲਾਂਕਿ ਤਿੰਨੋਂ ਬੱਸਾਂ ਹਾਈਵੇਅ ਦੇ ਕਿਨਾਰੇ ਚੱਲ ਰਹੀਆਂ ਸਨ, ਇਸ ਲਈ ਵੱਡੇ ਹਾਦਸੇ ਤੋਂ ਬਾਅਦ ਵੀ ਹਾਈਵੇਅ 'ਤੇ ਆਵਾਜਾਈ ਜਾਰੀ ਰਹੀ।ਬੱਸਾਂ ਵਿੱਚ 44 ਸਾਲਾ ਮੀਨਾ ਦੇਵੀ ਵਾਸੀ ਛੱਤੀਸਗੜ੍ਹ, 21 ਸਾਲਾ ਰਾਹੁਲ ਵਾਸੀ ਝਾਰਖੰਡ, 53 ਸਾਲਾ ਰੋਹਿਤ ਵਾਸੀ ਛੱਤੀਸਗੜ੍ਹ, 22 ਸਾਲਾ ਪ੍ਰਦੀਪ ਵਾਸੀ ਖੁਸ਼ੀ ਨਗਰ ਉੱਤਰ ਪ੍ਰਦੇਸ਼ ਅਤੇ ਇੱਕ ਹੋਰ ਦੀ ਮੌਤ ਹੋ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਅੰਬਾਲਾ ਸ਼ਹਿਰ ਦੇ ਮੁਰਦਾਘਰ ਵਿੱਚ ਰੱਖੀਆਂ ਗਈਆਂ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।