ਨਵੀਂ ਦਿੱਲੀ :
ਸੋਨੀ ਟੈਲੀਵੀਜ਼ਨ ਉਪਰ ਚੱਲ ਰਹੇ ਫੇਮਸ ਸਿਗਿੰਗ ਰਿਅਲਿਟੀ ਸ਼ੋਅ ‘ਇੰਡੀਅਨ ਆਈਡਲ 11’ ਵਿਚ ਬਠਿੰਡੇ ਦੇ ਸਨੀ ਨੇ ਜਿੱਤ ਆਪਣੇ ਨਾਮ ਕਰ ਲਈ ਹੈ। ਇਸ ਸ਼ੋਅ ਦੇ ਗ੍ਰੈਂਡ ਫਿਨਾਲੇ ਵਿਚ ਪਹੁੰਚੇ 5 ਪ੍ਰਤੀਭਾਗੀਆਂ ਵਿਚ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ। ਸਨੀ ਹਿੰਦੁਸਤਾਨੀ ਨੂੰ ਇੰਡੀਅਨ ਆਈਡਲ 11 ਦੀ ਇਕ ਟਰਾਫੀ ਦੇ ਨਾਲ 25 ਲੱਖ ਰੁਪਏ, ਗੱਡੀ ਅਤੇ ਟੀ–ਸੀਰੀਜ਼ ਮਿਊਜ਼ਿਕ ਕੰਪਨੀ ਵਿਚ ਗਾਉਣ ਦਾ ਮੌਕਾ ਇਨਾਮ ਵਜੋਂ ਮਿਲੇ। ਦੂਜੇ ਨੰਬਰ ਉਤੇ ਰੋਹਿਤ ਰਾਊਤ ਰਿਹਾ।