ਮਹਿਰੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸਵੇਤਾ ਸਿੰਘ ਕਿਰਤੀ ਵੱਲੋਂ ਖੁੱਲ੍ਹਾ ਪੱਤਰ ਲਿਖਿਆ ਗਿਆ ਹੈ। ਉਨ੍ਹਾਂ ਇਹ ਪੱਤਰ ਆਪਣੇ ਫੇਸਬੁੱਕ ਉਤੇ ਲਿਖਿਆ। ਉਨ੍ਹਾਂ ਲਿਖਿਆ, ‘ਮੇਰਾ ਬੇਬੀ, ਮੇਰਾ ਬਾਬੂ, ਮੇਰਾ ਬੱਚਾ ਹੁਣ ਸਾਡੇ ਵਿਚ ਸ਼ਰੀਰਕ ਰੂਪ ਵਿਚ ਮੌਜੂਦ ਨਹੀਂ ਹੈ… ਮੈਂ ਜਾਣਦੀ ਹਾਂ ਕਿ ਤੂੰ ਕਾਫੀ ਦਰਦ ਵਿਚ ਸੀ ਅਤੇ ਮੈਂ ਜਾਣਦੀ ਹਾਂ ਕਿ ਤੂੰ ਇਕ ਫਾਈਟਰ ਸੀ ਅਤੇ ਇਸ ਨਾਲ ਬਹਾਦਰੀ ਨਾਲ ਲੜ ਰਹੇ ਸੀ। ਮੈਨੂੰ ਮੁਆਫ ਕਰਨਾ ਮੇਰਾ ਸੋਨਾ.. ਜਿਨ੍ਹਾਂ ਵੀ ਤਕਲੀਫਾਂ ਵਿਚੋਂ ਤੂੰ ਨਿਕਲਿਆ, ਉਸ ਲਈ ਮੁਆਫੀ ਚਾਹੁੰਦੀ ਹਾਂ… ਜੇਕਰ ਮੇਰੇ ਅਖਤਿਆਰ ਵਿਚ ਹੁੰਦਾ ਤਾਂ ਮੈਂ ਤੇਰੇ ਸਾਰੇ ਦਰਦ ਲੈ ਲੈਂਦੀ ਅਤੇ ਆਪਣੀਆਂ ਸਾਰੀਆਂ ਖੁਸ਼ੀਆਂ ਤੈਨੂੰ ਦੇ ਦਿੰਦੀ।’