ਪੁਰਣੀਆ, 16 ਜੂਨ :
ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਉਤੇ ਇਕ ਹੋਰ ਦੁੱਖਾਂ ਦਾ ਪਹਾੜ ਟੁੱਟਿਆ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਭਾਬੀ ਦਾ ਸਦਮੇ ਨਾਲ ਦੇਹਾਂਤ ਹੋ ਗਿਆ। ਸੁਸ਼ਾਂਤ ਸਿੰਘ ਰਾਜਪੂਤ ਦੀ ਚਚੇਰੀ ਭਾਬੀ ਜੋ ਕਿ ਪਹਿਲਾਂ ਤੋਂ ਹੀ ਬਿਮਾਰ ਚੱਲ ਰਹੀ ਸੀ। ਸੁਸ਼ਾਂਤ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਉਹ ਸਦਮੇ ਵਿਚ ਚਲੀ ਗਈ। ਬੀਤੇ ਦੇਰ ਰਾਤ ਉਨ੍ਹਾਂ ਦੀ ਸੁਸ਼ਾਂਤ ਦੇ ਜੱਦੀ ਪਿੰਡ ਮਲਡੀਹਾ (ਬਿਹਾਰ) ਵਿਚ ਮੌਤ ਹੋ ਗਈ।(ਹਿ.ਸ)