ਚੰਡੀਗੜ੍ਹ/14 ਦਸੰਬਰ/ਦੇਸ਼ ਕਲਿਕ ਬਿਊਰੋ:
ਪੰਜਾਬ ਦੇ ਕਲਾਕਾਰਾਂ ਅਤੇ ਬੁੱਧੀਜੀਵੀਆਂ ਨੇ ਅੱਜ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕੀਤੀ, ਜਿਸ ਵਿੱਚ ਜੂਝਦਾ ਪੰਜਾਬ ਮੰਚ ਦਾ ਗਠਨ ਕੀਤਾ ਗਿਆ। ਇਸ ਮੌਕੇ ਗਾਇਕ ਬੱਬੂ ਮਾਨ, ਫਿਲਮ ਨਿਰਦੇਸ਼ਕ ਅਮਿਤੋਜ ਮਾਨ, ਗਿਆਨੀ ਕੇਵਲ ਸਿੰਘ, ਖੇਤੀ ਮਾਹਿਰ ਦਵਿੰਦਰ ਸ਼ਰਮਾ, ਡਾ: ਬਲਵਿੰਦਰ ਸਿੰਘ ਸਿੱਧੂ, ਰਵਿੰਦਰ ਸ਼ਰਮਾ, ਗੁਲਪਨਾਗ, ਪੱਤਰਕਾਰ ਸਰਵਜੀਤ ਧਾਲੀਵਾਲ, ਦੀਪਕ ਸ਼ਰਮਾ, ਪੱਤਰਕਾਰ ਹਮੀਰ ਸਿੰਘ, ਡਾ: ਸ਼ਿਆਮ ਸੁੰਦਰ ਦੀਪਤੀ, ਰਣਜੀਤ ਬਾਵਾ, ਜੱਸੀ ਬਾਜਵਾ ਤੇ ਰਵਿੰਦਰ ਕੌਰ ਭੱਟੀ ਹਾਜ਼ਰ ਸਨ।ਮੰਚ ਦੇ ਏਜੰਡੇ ਵਿੱਚ ਔਰਤਾਂ ਨੂੰ ਚੋਣਾਂ ਵਿੱਚ 33 ਫੀਸਦੀ ਸੀਟਾਂ ਦੇਣਾ ਵੀ ਸ਼ਾਮਲ ਹੈ। ਫਿਲਮ ਨਿਰਦੇਸ਼ਕ ਅਮਿਤੋਜ ਮਾਨ ਨੇ ਕਿਹਾ ਕਿ ਕਾਂਗਰਸ ਦੇ ਸਮੇਂ ਪਹਿਲਾਂ ਵੀ ਇੱਕ ਅੰਦੋਲਨ ਹੋਇਆ ਸੀ। ਇੱਕ ਸਰਕਾਰ ਚਲੀ ਗਈ ਪਰ ਭਾਜਪਾ ਆ ਗਈ। ਨੀਤੀ ਉਹੀ ਰਹੀ। ਪਾਰਟੀਆਂ ਬਦਲਣ ਨਾਲ ਹਾਲਾਤ ਨਹੀਂ ਬਦਲਦੇ। ਕਲਾਕਾਰਾਂ, ਬੁੱਧੀਜੀਵੀਆਂ, ਪੱਤਰਕਾਰਾਂ, ਖੇਤੀ ਮਾਹਿਰਾਂ ਨੂੰ ਲੈ ਕੇ ‘ਜੂਝਦਾ ਪੰਜਾਬ ਮੰਚ’ ਦਾ ਗਠਨ ਕੀਤਾ ਗਿਆ ਹੈ। ਨੌਜਵਾਨ ਇਸ ਮੰਡ ਨਾਲ ਜੁੜਨ ਲੱਗੇ ਹਨ।ਅਮਿਤੋਜ ਮਾਨ ਨੇ ਕਿਹਾ ਕਿ ਸਾਡਾ ਮਕਸਦ ਰਾਜਨੀਤੀ ਨੂੰ ਪ੍ਰਭਾਵਿਤ ਕਰਨਾ ਹੈ ਰਾਜਨੀਤੀ ਕਰਨਾ ਨਹੀਂ। ਕਦੇ ਸੋਚਿਆ ਵੀ ਨਹੀਂ ਸੀ ਕਿ ਕੋਈ ਪੰਜਾਬੀ ਵੀ ਖੁਦਕੁਸ਼ੀ ਕਰ ਸਕਦਾ ਹੈ। ਗੁਰੂਆਂ ਦੀ ਧਰਤੀ ਖਾਲੀ ਹੁੰਦੀ ਜਾ ਰਹੀ ਹੈ। ਨੌਜਵਾਨ ਵਿਦੇਸ਼ਾਂ ਵਿੱਚ ਭੱਜ ਰਹੇ ਹਨ। ਪਾਰਟੀਆਂ ਵੱਲ ਭੱਜ ਰਹੇ ਹਨ। ਅਸੀਂ ਉਨ੍ਹਾਂ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਨਵੀਂ ਸੋਚ ਦੀ ਲੋੜ ਹੈ। ਸਰਕਾਰੀ ਟਰਾਂਸਪੋਰਟ, ਕਾਲਜ ਬੰਦ ਹੋ ਗਏ ਹਨ। ਦਵਾਈਆਂ ਨਹੀਂ ਮਿਲ ਰਹੀਆਂ। 85ਫੀਸਦੀ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਹਨ। ਜਦੋਂ ਨੇਤਾਵਾਂ ਨੂੰ ਘੇਰਿਆ ਜਾਂਦਾ ਹੈ ਤਾਂ ਕਿਸੇ ਕੋਲ ਜਵਾਬ ਨਹੀਂ ਹੁੰਦਾ।ਇਹ ਮੰਚ ਰਾਜਨੀਤੀ ਨਹੀਂ ਕਰੇਗਾ, ਕੋਈ ਚੋਣ ਨਹੀਂ ਲੜੇਗਾ। ਬੱਬੂ ਮਾਨ, ਗੁਲ ਪਨਾਗ, ਹਮੀਰ ਸਿੰਘ ਨੂੰ ਪੋਸਟਾਂ ਦੀ ਲੋੜ ਨਹੀਂ। ਪੰਜਾਬ ਨੂੰ ਬਚਾਉਣ ਦਾ ਕੀ ਤਰੀਕਾ ਹੈ ਇਸ ਬਾਰੇ ਚਰਚਾ ਕੀਤੀ ਜਾ ਰਹੀ ਹੈ