ਮੁੰਬਈ/13 ਦਸੰਬਰ/ਦੇਸ਼ ਕਲਿਕ ਬਿਊਰੋ:
ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਅਤੇ ਅੰਮ੍ਰਿਤਾ ਅਰੋੜਾ ਕੋਰੋਨਾ ਪਾਜ਼ੀਟਿਵ ਹੋ ਗਈਆਂ ਹਨ। ਦੋਵਾਂ ਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ। ਕਰੀਨਾ ਅਤੇ ਅੰਮ੍ਰਿਤਾ ਦੇ ਸੁਪਰ ਸਪ੍ਰੈਡਰ ਹੋਣ ਦੀ ਉਮੀਦ ਹੈ ਕਿਉਂਕਿ ਦੋਵੇਂ ਅਭਿਨੇਤਰੀਆਂ ਨੇ ਪਿਛਲੇ ਕੁਝ ਦਿਨਾਂ ਵਿੱਚ ਕਈ ਬਾਲੀਵੁੱਡ ਪਾਰਟੀਆਂ ਵਿੱਚ ਸ਼ਿਰਕਤ ਕੀਤੀ ਹੈ।ਕਰੀਨਾ ਨੇ 7 ਦਸੰਬਰ ਨੂੰ ਆਪਣੇ ਗਰਲ ਗੈਂਗ ਨਾਲ ਪਾਰਟੀ ਕੀਤੀ ਸੀ। ਇਸ ਪਾਰਟੀ 'ਚ ਉਸ ਦੀ ਭੈਣ ਕਰਿਸ਼ਮਾ ਕਪੂਰ, ਮਲਾਇਕਾ ਅਰੋੜਾ ਵੀ ਸ਼ਾਮਲ ਹੋਈਆਂ ਸਨ। ਅਨਿਲ ਕਪੂਰ ਦੀ ਬੇਟੀ ਰੀਆ ਕਪੂਰ ਨੇ ਕ੍ਰਿਸਮਿਸ ਤੋਂ ਪਹਿਲਾਂ ਪਾਰਟੀ ਕੀਤੀ ਸੀ, ਜਿਸ 'ਚ ਕਰਿਸ਼ਮਾ ਕਪੂਰ, ਮਲਾਇਕਾ ਅਰੋੜਾ, ਅਰਜੁਨ ਕਪੂਰ, ਮਸਾਬਾ ਗੁਪਤਾ ਵੀ ਮੌਜੂਦ ਸਨ।ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ (ਬੀਐਮਸੀ) ਨੇ ਉਨ੍ਹਾਂ ਸਾਰਿਆਂ ਨੂੰ, ਜੋ ਕਰੀਨਾ ਕਪੂਰ ਅਤੇ ਅੰਮ੍ਰਿਤਾ ਅਰੋੜਾ ਦੇ ਸੰਪਰਕ ਵਿੱਚ ਆਏ, ਉਨ੍ਹਾਂ ਨੂੰ ਆਰਟੀ-ਪੀਸੀਆਰ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ। ਬੀਐਮਸੀ ਹੁਣ ਉਨ੍ਹਾਂ ਸਾਰੇ ਲੋਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਉਨ੍ਹਾਂ ਨਾਲ ਪਾਰਟੀ ਵਿਚ ਸ਼ਾਮਲ ਹੋਏ ਸਨ, ਜਾਂ ਕਿਸੇ ਵੀ ਤਰੀਕੇ ਨਾਲ ਉਸ ਦੇ ਸੰਪਰਕ ਵਿਚ ਆਏ ਸਨ।