ਚੰਡੀਗੜ੍ਹ, 6 ਦਸੰਬਰ, ਦੇਸ਼ ਕਲਿੱਕ ਬਿਓਰੋ :
ਪੰਜਾਬੀ ਫਿਲਮ ‘ਹੌਂਸਲਾ ਰੱਖ’ ਨੇ ਦੁਨੀਆ ਭਰ ਬਾਕਸ ਆਫਿਸ ਉਤੇ ਚੰਗੀ ਕਮਾਈ ਕੀਤੀ ਹੈ। ਦਿਲਜੀਤ ਦੋਸਾਂਝ, ਸ਼ਾਹਨਾਜ ਗਿੱਲ ਅਤੇ ਸੋਨਮ ਬਾਜਵਾ ਦੀ ਫਿਲਮ ‘ਹੌਂਸਲਾ ਰੱਖ’ ਨੂੰ 50 ਦਿਨ ਹੋ ਗਏ ਹਨ। 50 ਦਿਨਾਂ ਵਿੱਚ ਫਿਲਮ ਨੇ 54 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਜਾਣਕਾਰੀ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਪਾ ਕੇ ਦਿੱਤੀ।
ਦਿਲਜੀਤ ਨੇ ਲਿਖਿਆ ਹੈ ‘ਹੌਂਸਲਾ ਰੱਖ’ ਦੇ ਸਿਨੇਮਾਘਰ ਵਿੱਚ 50 ਦਿਨ ਪੂਰਾ ਕਰਨ ਦਾ ਜਸ਼ਨ। ਸਿਨੇਮਾਘਰਾਂ ਵਿੱਚ ਸਿਰਫ 50 ਫੀਸਦੀ ਖੁੱਲ੍ਹੇ ਹਨ। ਫਿਰ ਵੀ ਅਸੀਂ ਕਰ ਦਿਖਾਇਆ। ਇਥੋਂ ਤੱਕ ਕਿ ਆਸਟਰੇਲੀਆ, ਨਿਊਜ਼ਲੈਂਡ ਅਤੇ ਹੋਰ ਕਈ ਦੇਸ਼ਾਂ ਵਿੱਚ ਸਿਨੇਮਾਘਰ ਅਜੇ ਖੁੱਲ੍ਹੇ ਵੀ ਨਹੀਂ ਸਨ। ਸ਼ੁਕਰ ਆਪ ਲੋਕਾਂ ਦਾ ਐਨਾਂ ਪਿਆ ਦੇ ਰਹੇ ਹੋ।
(advt53)