ਮੋਹਾਲੀ,
ਸਾਫ ਸੁਥਰੇ ਪੰਜਾਬੀ ਗੀਤਾਂ ਦੀ ਗਾਇਕਾ ਮਨਿੰਦਰ ਦਿਓਲ ਵੱਲੋਂ ਆਪਣਾ ਸਿੰਗਲ ਟਰੈਕ ‘ਪਾਣੀ ਪੈਟਰੋਲ’ ਦਾ ਪੋਸਟਰ ਮੋਹਾਲੀ ਦੇ ਪੱਤਰਕਾਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਜਾਰੀ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਪੰਜਾਬੀ ਸੱਭਿਆਚਾਰ ਦੀ ਝੋਲੀ ’ਚ ‘ਮੇਰੇ ਖੱਤ ਤੇ ਫੋਟੋ, ਸ਼ਗਨਾਂ ਦਾ ਚੂੜਾ, ਸ਼ਰਬਤੀ ਅੱਖਾਂ, ਅਸੀਂ ਤਾਂ ਤੇਰੇ ਹਾਂ ਅਤੇ ਬਿਨ ਫੇਰੇ ਮਹਿੰਦੀ ਰੰਗਲੀ ਗੀਤ ਪਾ ਚੁੱਕੀ ਹੈ, ਜਿਸ ਨੂੰ ਸਰੋਤਿਆਂ ਨੇ ਰੱਜਕੇ ਪਿਆਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਆਪਣਾ ਨਵਾਂ ਟਰੈਕ ਪਾਣੀ ਪੈਟਰੋਲ ਮਾਂ ਬੋਲੀ ਦੀ ਝੋਲੀ ਪਾ ਰਹੀ ਹਾਂ। ਜਿਸ ਦਾ ਸੰਗੀਤ ਉਘੇ ਸੰਗੀਤਕਾਰ ਟੋਨੀ ਅਤੇ ਇਸ ਨੂੰ ਹੈਮੀਕਾਹਲੋ ਨੇ ਸੰਦਰ ਦ੍ਰਿਸਾ ’ਚ ਫਿਲਮਾਇਆ ਹੈ।
ਇਸ ਗੀਤ ਦੇ ਲੇਖਕ ਅਤੇ ਪ੍ਰਡਿਊਸਰ ਸਰੀ ਮਾਨ ਹਨ। ਇਸ ਦੀ ਪੇਸ਼ਕਾਰੀ ਕੈਟਰਿਕ ਐਨਟਰਟੇਨਮੈਂਟ ਵੱਲੋਂ ਕੀਤੀ ਗਈ ਹੈ। ਉਨ੍ਹਾਂ ਸਰੋਤਿਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਦੀ ਬਿਮਾਰੀ ਤੋਂ ਬੱਚਣ ਲਈ ਆਪਣੇ ਘਰਾਂ ਵਿਚ ਹੀ ਰਹਿਣ ਅਤੇ ਯੂ ਟਿਊਬ ਉਤੇ ਉਨ੍ਹਾਂ ਦੀ ਨਵੀਂ ਪੇਸ਼ਕਾਰੀ ਦਾ ਆਨੰਦ ਮਾਨਣ।