ਮੋਹਾਲੀ: 29 ਨਵੰਬਰ (ਦੇਸ਼ ਕਲਿੱਕ ਬਿਓਰੋ )
ਪੰਜਾਬ ਸਭਿਆਚਾਰ ਦੇ ਅਨਮੋਲ ਮਣਕਿਆਂ ਦੀ ਲੜੀ ਵਿੱਚ ਇਕ ਹੋਰ ਨਵੇਂ ਮਣਕੇ ਨੂੰ ਜੋੜਦੇ ਹੋਏ ਉੱਘੇ ਸੰਗੀਤਕਾਰ ਦਾ ਮਿਊਜ਼ਿਕ ਪਲੇਅ ਅਤੇ ਬਲਦੇਵ ਕਾਕੜੀ ਵੱਲੋਂ ਗਾਇਕ ਅਰੁਣ ਭਾਟੀਆ ਦਾ ਪਲੇਠਾ ਟਰੈਕ ‘ ਪਿਆਰ ਹੋਇਆ ’ ਮੋਹਾਲੀ ਪ੍ਰੈਸ ਕਲੱਬ ਵਿੱਚ ਲੋਕ ਅਰਪਣ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕਾਕੜੀ ਨੇ ਦੱਸਿਆ ਕਿ ਅਰੁਣ ਭਾਟੀਆ ਉੱਨਾਂ ਕੋਲ ਸੰਗੀਤ ਦੀਆਂ ਬਰੀਕੀਆਂ ਤੋਂ ਕੋਰਾ ਪਰ ਅਪਣੇ ਸ਼ੌਕ ਅਤੇ ਲਗਨ ਨੂੰ ਨਾਲ ਲੈ ਕੇ ਮਿਲਿਆ ਸੀ। ਉਨਾਂ ਵੱਲੋਂ ਲਗਨ ਅਤੇ ਮਿਹਨਤ ਨਾਲ ਸੰਗੀਤ ਦੀ ਵਿਦਿਆ ਪ੍ਰਾਪਤ ਕੀਤੀ । ਅੱਜ ਉਸ ਨੇ ਪਲੇਠਾ ਟਰੈਕ ‘ ਪਿਆਰ ਹੋਇਆ ’ ਸਰੋਤਿਆਂ ਦੀ ਝੋਲੀ ਵਿੱਚ ਪਾਇਆ ਹੈ। ਗੀਤ ਦੇ ਬੋਲ ਮਿਸਟਰ ਹੈਰੀ ਨੇ ਲਿਖੇ ਅਤੇ ਇਸ ਦਾ ਸੰਗੀਤ ਕਾਕੜੀ ਦੇ ਸ਼ਗਿਰਦ ਮਿਸਟਰ ਯਾਦੀ ਨੇ ਦਿਤਾ । ਇਸ ਦਾ ਵੀਡੀਓ ਮਨਾਲੀ ਦੀਆਂ ਹਸੀਨ ਵਾਦੀਆਂ ਵਿੱਚ ਮਨਜਿੰਦਰ ਬੁਟਰ ਵੱਲੋਂ ਅਪਣੇ ਕੈਮਰੇ ਵਿੱਚ ਕੈਦ ਕੀਤਾ ਗਿਆ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਾਇਕ ਅਰੁਣ ਭਾਟੀਆ ਨੇ ਕਿਹਾ ਕਿ ਉਹ ਕਾਲਜ ਵਿੱਚ ਬੀ ਟੈਕ ਦੀ ਡਿਗਰੀ ਹਾਸਲ ਕਰ ਰਿਹਾ ਸੀ। ਭਾਵੇਂ ਉਨਾਂ ਦਾ ਪਿਛੋਕੜ ਸੰਗੀਤ ਪੱਖੋਂ ਕਾਫੀ ਕੋਰਾ ਹੈ ਪਰ ਉਸ ਨੂੰ ਸੰਗੀਤ ਦਾ ਸ਼ੌਕ ਸੀ। ਉਨਾਂ ਦੀ ਇਕ ਦੋਸਤ ਗਾਇਕ ਤੇ ਸੰਗੀਤ ਦੀਆਂ ਧੁਨਾਂ ਦੇ ਮਾਹਿਰ ਬਲਦੇਵ ਕਾਕੜੀ ਨਾਲ ਕਰਵਾਈ ਜਿਨਾਂ ਮੇਰਾ ਸ਼ੌਕ ਅਤੇ ਮਿਹਨਤ ਨੂੰ ਵੇਖਦੇ ਹੋਏ ਮੈਨੂੰ ਸੰਗੀਤ ਦੀ ਵਿਦਿਆ ਪ੍ਰਦਾਨ ਕੀਤੀ। ਉਨਾਂ ਦੀ ਮਿਹਨਤ ਨਾਲ ਅੱਜ ਮੈਂ ਪੰਜਾਬੀ ਸਭਿਆਚਾਰ ਦੇ ਅਮੀਰ ਵਿਰਸੇ ਵਿੱਚ ਅਪਣਾ ਪਹਿਲਾ ਟਰੈਕ ਜੋੜ ਰਿਹਾ ਹਾਂ। ਉਨਾਂ ਉਮੀਦ ਪ੍ਰਗਟਾਈ ਕਿ ਸਰੋਤੇ ਉਨਾਂ ਦਾ ਪਿਆਰ ਸਵੀਕਾਰ ਕਰਕੇ ਮਣਾਂ ਮਣ ਪਿਆਰ ਦੇਣਗੇ, ਉਨ੍ਹਾਂ ਕਿਹਾ ਕਿ ਮੈਂ ਸਰੋਤਿਆਂ ਨੂੰ ਵਿਸ਼ਾਵਾਸ ਦਿਵਾਉਂਦਾ ਹਾਂ ਕਿ ਪੰਜਾਬੀ ਸਭਿਆਚਾਰ ਵਿੱਚ ਰਹਿੰਦੇ ਲੱਚਰਤਾ ਤੋਂ ਦੂਰ ਰਹਾਂਗਾ।