ਜਲੰਧਰ, 21 ਮਈ :
ਪੰਜਾਬੀ ਸਿੰਗਰ, ਮਾਡਲ ਅਤੇ ਫੇਮਸ ਬਿੱਗ ਬੋਸ 13 ਕੰਟੇਸਟੇਂਟ ਸ਼ਹਿਨਾਜ ਗਿੱਲ ਦੇ ਪਿਤਾ ਸੰਤੋਖ ਸਿੰਘ ਸੁੱਖ 'ਤੇ ਜਲੰਧਰ ਦੀ ਇੱਕ ਮਹਿਲਾ ਨੇ ਜਬਰ-ਜਨਾਹ ਦਾ ਮਾਮਲਾ ਦਰਜ ਕਰਵਾਇਆ ਹੈ। ਫਿਲਹਾਲ ਮੁਲਜ਼ਮ ਸੰਤੋਖ ਸਿੰਘ ਸੁੱਖ ਪੁਲਿਸ ਦੀ ਗ੍ਰਿਫਤਾਰੀ ਤੋਂ ਬਾਹਰ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਜਲੰਧਰ ਦੀ ਰਹਿਣ ਵਾਲੀ ਇੱਕ ਮਹਿਲਾ ਨੇ ਪੁਲਿਸ ਨੂੰ ਬਿਆਨਾਂ ਵਿੱਚ ਲਿਖਾਇਆ ਸੀ ਕਿ ਸੰਤੋਖ ਸਿੰਘ ਸੁੱਖ ਨੇ ਬਿਆਸ 'ਚ ਰੋਹੀ ਪੁਲ ਦੇ ਨੇੜੇ ਬੰਦੂਕ ਦੀ ਨੋਕ 'ਤੇ ਕਾਰ ਵਿੱਚ ਉਸ ਨਾਲ ਜਬਰ ਜਨਾਹ ਕੀਤਾ ਸੀ। ਇਸਦੇ ਬਾਅਦ ਉਸਨੇ ਆਪਣੀ ਇਸ ਹਰਕਤ ਬਾਰੇ ਕਿਸੇ ਨੂੰ ਨਾ ਦੱਸਣ 'ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਉਕਤ ਮਹਿਲਾ ਨੇ ਮੰਗਲਵਾਰ ਨੂੰ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਬੁੱਧਵਾਰ ਨੂੰ ਪੁਲਿਸ ਨੇ ਸੰਤੋਖ ਸਿੰਘ ਸੁੱਖ ਖਿਲਾਫ ਮਾਮਲਾ ਦਰਜ ਕਰ ਲਿਆ। ਖਬਰ ਲਿਖੇ ਜਾਣ ਤੱਕ ਉਹ ਪੁਲਿਸ ਦੀ ਗ੍ਰਿਫਤਾਰ ਤੋਂ ਬਾਹਰ ਸੀ। (ਹਿੰ.ਸ.)