ਚੇਨਈ :
ਚੇਨਈ ਵਿਚ ਇਕ ਫਿਲਮ ਦੀ ਸ਼ੂਟਿੰਗ ਦੌਰਾਨ 3 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 9 ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਫਿਲਮ ਸਟਾਰ ਕਮਲ ਹਸਨ ਦੀ ਫਿਲਮ ਦੇ ਸੈਟ ਉਤੇ ਇਹ ਹਾਦਸਾ ਵਾਪਰਿਆ, ਜਿਸ ਵਿਚ 3 ਲੋਕਾਂ ਦੀ ਮੌਤ ਹੋ ਗਈ ਹੈ। ਤਿੰਨ ਮ੍ਰਿਤਕ ਸਹਾਇਕ ਡਾਇਰੈਕਟਰ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਚੇਨਈ ਦੇ ਈਵੀਪੀ ਸਟੂਡੀਓ ਵਿਚ ਇੰਡੀਅਨ 2 ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ, ਇਸ ਸਮੇਂ ਕ੍ਰੇਨ ਟੁੱਟ ਜਾਣ ਕਾਰਨ ਇਹ ਹਾਦਸਾ ਵਾਪਰਿਆ।
ਇਹ ਘਟਨਾ ਬੁੱਧਵਾਰ ਦੇਰ ਰਾਤ ਨੂੰ ਵਾਪਰੀ। ਫਿਲਮ ਯੂਨਿਟ ਫਿਲਮ ਦੀ ਸ਼ੂਟਿੰਗ ਦੀਆਂ ਤਿਆਰੀਆਂ ਵਿਚ ਲੱਗੀ ਹੋਈ ਸੀ, ਤਾਂ ਉਸ ਸਮੇਂ ਅਚਾਨਕ ਕ੍ਰੈਨ ਕ੍ਰੈਸ਼ ਹੋ ਗਈ, ਕ੍ਰੈਨ ਉਪਰ ਇਕ ਵਿਅਕਤੀ ਸੀ ਇਸ ਦੇ ਨਾਲ ਹੀ ਕੁਝ ਇਸਦੇ ਆਸਪਾਸ ਕੰਮ ਕਰ ਰਹੇ ਸਨ।