ਸ਼ਾਹਬਾਦ/5ਅਕਤੂਬਰ/ਦੇਸ਼ ਕਲਿਕ ਬਿਊਰੋ:
ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਸ਼ਾਹਬਾਦ-ਨਲਵੀ ਰੋਡ 'ਤੇ ਪਿੰਡ ਨਲਵੀ ਨੇੜੇ ਸਫ਼ੈਦ ਦੇ ਦਰੱਖਤ ਨਾਲ ਟਕਰਾਉਣ ਕਾਰਨ ਖੱਡਾਂ 'ਚ ਡਿੱਗੀ ਕਾਰ 'ਚ ਸਵਾਰ 5 ਲੋਕਾਂ ਦੀ ਮੌਤ ਹੋ ਗਈ। ਹਾਦਸਾ ਰਾਤ ਨੂੰ ਵਾਪਰਿਆ। ਸੜਕ ’ਤੇ ਆਵਾਜਾਈ ਘੱਟ ਹੋਣ ਕਾਰਨ ਸਵੇਰੇ ਹੀ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਕਾਰ 'ਚੋਂ 5 ਲਾਸ਼ਾਂ ਨੂੰ ਕੱਢ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।ਮ੍ਰਿਤਕਾਂ ਦੀ ਪਛਾਣ ਬ੍ਰਿਜਪਾਲ ਅਤੇ ਅੰਕਿਤ ਵਾਸੀ ਪਿੰਡ ਬਸੰਤਪੁਰ, ਗੁਰਮੀਤ ਵਾਸੀ ਪਿੰਡ ਜੈਨਪੁਰ, ਗੋਲਡੀ ਵਾਸੀ ਪਿੰਡ ਗੌਰੀਪੁਰ ਅਤੇ ਵਿਸ਼ਾਲ ਵਾਸੀ ਪਿੰਡ ਨਲਵੀ ਵਜੋਂ ਹੋਈ ਹੈ। ਪੁਲਿਸ ਕਾਰਵਾਈ ਵਿੱਚ ਜੁਟੀ ਹੋਈ ਹੈ।ਐਸਆਈ ਰਮੇਸ਼ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਡੇਢ ਵਜੇ ਦੇ ਕਰੀਬ ਚਚੇਰੇ ਭਰਾ ਬ੍ਰਿਜਪਾਲ ਅਤੇ ਅੰਕਿਤ ਵਾਸੀ ਪਿੰਡ ਬਸੰਤਪੁਰ ਆਪਣੇ ਦੋਸਤਾਂ ਗੁਰਮੀਤ ਵਾਸੀ ਪਿੰਡ ਜੈਨਪੁਰ, ਗੋਲਡੀ ਵਾਸੀ ਪਿੰਡ ਗੌਰੀਪੁਰ ਅਤੇ ਵਿਸ਼ਾਲ ਵਾਸੀ ਪਿੰਡ ਬਸੰਤਪੁਰ ਨਾਲ ਕਾਰ ਵਿੱਚ ਸ਼ਾਹਬਾਦ ਵੱਲ ਜਾ ਰਹੇ ਸਨ।ਜਦੋਂ ਉਹ ਪਿੰਡ ਨਲਵੀ ਦੇ ਅਮਨ ਫਿਊਲ ਸਟੇਸ਼ਨ ਨੇੜੇ ਪਹੁੰਚੇ ਤਾਂ ਕਾਰ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਲੱਗੇ ਸਫ਼ੈਦੇ ਦੇ ਦਰੱਖਤ ਨਾਲ ਜਾ ਟਕਰਾਈ ਅਤੇ ਸੜਕ ਕਿਨਾਰੇ ਖੱਡਾਂ ਵਿੱਚ ਜਾ ਡਿੱਗੀ। ਹਾਦਸੇ ਦਾ ਕਾਰਨ ਕਾਰ ਦੀ ਤੇਜ਼ ਰਫਤਾਰ ਮੰਨਿਆ ਜਾ ਰਿਹਾ ਹੈ।ਰਾਤ ਸਮੇਂ ਇਸ ਸੜਕ 'ਤੇ ਆਵਾਜਾਈ ਘੱਟ ਹੋਣ ਕਾਰਨ ਅੱਜ ਸ਼ੁੱਕਰਵਾਰ ਸਵੇਰੇ ਲੋਕਾਂ ਨੂੰ ਹਾਦਸੇ ਦਾ ਪਤਾ ਲੱਗਾ। ਜਿਸ 'ਤੇ ਤੁਰੰਤ ਪੁਲਿਸ ਕੰਟਰੋਲ ਰੂਮ ਅਤੇ ਸ਼ਾਹਬਾਦ ਥਾਣੇ ਨੂੰ ਸੂਚਿਤ ਕੀਤਾ ਗਿਆ |